Monday, August 4, 2025

Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਜਲੰਧਰ ਦੀਆਂ 2 ਭੈਣਾਂ ਨੇ ਬੈਡਮਿੰਟਨ 'ਚ ਚਮਕਾਇਆ ਪੰਜਾਬ ਦਾ ਨਾਂ, DC...

ਜਲੰਧਰ ਦੀਆਂ 2 ਭੈਣਾਂ ਨੇ ਬੈਡਮਿੰਟਨ ‘ਚ ਚਮਕਾਇਆ ਪੰਜਾਬ ਦਾ ਨਾਂ, DC ਹਿਮਾਂਸ਼ੂ ਅਗਰਵਾਲ ਨੇ ਕੀਤਾ ਸਨਮਾਨਤ

ਜਲੰਧਰ –ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੰਤਰਰਾਸ਼ਟਰੀ ਪੱਧਰ ’ਤੇ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੀਆਂ ਭੈਣਾਂ ਤਨਵੀ ਸ਼ਰਮਾ ਅਤੇ ਰਾਧਿਕਾ ਸ਼ਰਮਾ ਨੂੰ ਸਨਮਾਨਿਤ ਕੀਤਾ। ਦੋਵਾਂ ਖਿਡਾਰਣਾਂ ਨੂੰ 1-1 ਲੱਖ ਰੁਪਏ ਨਕਦੀ ਇਨਾਮ ਅਤੇ ਟਰਾਫੀ ਦਿੱਤੀ ਗਈ। ਇਸ ਮੌਕੇ ਡਾ. ਅਗਰਵਾਲ, ਜੋ ਬੈਡਮਿੰਟਨ ਸੰਘ ਦੇ ਪ੍ਰਧਾਨ ਵੀ ਹਨ, ਨੇ ਤਨਵੀ ਨੂੰ ਅੰਡਰ-19 ਜੂਨੀਅਰ ਵਿਸ਼ਵ ਦੀ ਨੰਬਰ 1 ਅਤੇ ਰਾਧਿਕਾ ਨੂੰ ਮਿਕਸ ਡਬਲਜ਼ ਵਿਚ ਦੇਸ਼ ਦੀ ਨੰਬਰ 1 ਖਿਡਾਰੀ ਦੱਸਦੇ ਹੋਏ ਕਿਹਾ ਕਿ ਇਹ ਉਪਲੱਬਧੀਆਂ ਨਾ ਸਿਰਫ਼ ਪੰਜਾਬ, ਸਗੋਂ ਪੂਰੇ ਦੇਸ਼ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ‘ਇਨ੍ਹਾਂ ਭੈਣਾਂ ਦੀ ਮਿਹਨਤ, ਲਗਨ ਅਤੇ ਖੇਡ ਭਾਵਨਾ ਹੋਰ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ-ਸਰੋਤ ਹਨ।’
ਡਿਪਟੀ ਕਮਿਸ਼ਨਰ ਨੇ ਭਵਿੱਖ ਵਿਚ ਵੀ ਪ੍ਰਸ਼ਾਸਨਿਕ ਪੱਧਰ ’ਤੇ ਹਰ ਸੰਭਵ ਸਹਿਯੋਗ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਲੋੜ ਪੈਣ ’ਤੇ ਸਰਕਾਰ ਤੋਂ ਵੀ ਸਹਾਇਤਾ ਯਕੀਨੀ ਬਣਾਈ ਜਾਵੇਗੀ। ਡਾ. ਅਗਰਵਾਲ ਨੇ ਦੋਵਾਂ ਖਿਡਾਰਣਾਂ ਦੀ ਕੋਚ ਅਤੇ ਮਾਤਾ ਮੀਨਾ ਸ਼ਰਮਾ ਦੇ ਯੋਗਦਾਨ ਨੂੰ ਵੀ ਵਿਸ਼ੇਸ਼ ਰੂਪ ਨਾਲ ਸਲਾਹਿਆ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਜੀਵਨ ਵਿਚ ਮਾਤਾ-ਪਿਤਾ, ਵਿਸ਼ੇਸ਼ ਕਰਕੇ ਮਾਂ ਦਾ ਮਾਰਗਦਰਸ਼ਨ ਬਹੁਤ ਅਹਿਮ ਹੁੰਦਾ ਹੈ। ਮੀਨਾ ਸ਼ਰਮਾ ਨੇ ਆਪਣੇ ਸਮਰਪਣ ਨਾਲ ਬੇਟੀਆਂ ਨੂੰ ਇਸ ਮੁਕਾਮ ਤਕ ਪਹੁੰਚਾਇਆ ਹੈ।