Saturday, December 28, 2024

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਜਲੰਧਰ ’ਚ ਤੇਜ਼ ਰਫ਼ਤਾਰ ਸਵਿੱਫਟ ਨੇ ਬੁਲੇਟ ਨੂੰ ਮਾਰੀ ਟੱਕਰ, ਕਾਰ ਦੇ...

ਜਲੰਧਰ ’ਚ ਤੇਜ਼ ਰਫ਼ਤਾਰ ਸਵਿੱਫਟ ਨੇ ਬੁਲੇਟ ਨੂੰ ਮਾਰੀ ਟੱਕਰ, ਕਾਰ ਦੇ ਉੱਡੇ ਪਰਖੱਚੇ, ਬੁਲੇਟ ਸਵਾਰ ਦੀ ਮੌਤ

 

ਜਲੰਧਰ ਵਿੱਚ ਉਸ ਸਮੇਂ ਇੱਕ ਮੋਟਰਸਾਇਕਲ ਸਵਾਰ ਦੀ ਮੌਤ ਹੋ ਗਈ ਜਦੋਂ ਇੱਕ ਭਿਆਨਕ ਸੜਕ ਹਾਦਸਾ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਨੇ ਇੱਕ ਮੋਟਰਸਾਇਕਲ ਨੂੰ ਟੱਕਰ ਮਾਰ ਦਿੱਤੀ। ਮ੍ਰਿਤਕ ਦੀ ਪਹਿਚਾਣ ਭਵੇ ਕਸ਼ਯਪ ਵਾਸੀ ਲੁਧਿਆਣਾ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ, ਜਿੰਨ੍ਹਾਂ ਨੇ ਤੁਰੰਤ ਕਾਰ ਸਵਾਰ ਨੂੰ ਕਾਬੂ ਕਰ ਲਿਆ।

ਜਾਣਕਾਰੀ ਮੁਤਾਬਕ ਇੱਕ ਪਟਿਆਲਾ ਨੰਬਰ ਸਵਿਫਟ ਕਾਰ ਗੁਰਦਾਸਪੁਰ ਤੋਂ ਪਟਿਆਲਾ ਜਾ ਰਹੀ ਸੀ। ਇਸ ਦੌਰਾਨ ਜਦੋਂ ਕਾਰ ਗੁਰਾਇਆ ਦੇ ਮਾਹਲਾ ਪਿੰਡ ਦੇ ਗੇਟ ਨੇੜੇ ਨੈਸ਼ਨਲ ਹਾਈਵੇ 44 ਦੇ ਪੁੱਲ ਤੋਂ ਉਤਰ ਰਹੀ ਸੀ ਤਾਂ ਅਚਾਨਕ ਕਾਰ ਬੇਕਾਬੂ ਹੋ ਗਈ ਜੋ ਕਿ ਰੋਇਲ ਐਨਫੀਲਡ ਬੁਲਟ ’ਤੇ ਜਾ ਰਹੇ ਨੌਜਵਾਨ ਨਾਲ ਟਕਰਾਈ। ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਰਫਤਾਰ ਇੰਨੀ ਤੇਜ਼ ਸੀ ਕਿ ਕਾਰ ਨੈਸ਼ਨਲ ਹਾਈਵੇ 44 ਤੋਂ ਸਰਵਿਸ ਲਾਈਨ ਤੋਂ ਇੱਕ ਦਰਖਤ ਨਾਲ ਜਾ ਟਕਰਾਈ ਅਤੇ ਪਲਟ ਗਈ।

ਹਾਲਾਂਕਿ ਹਾਦਸੇ ’ਚ ਕਾਰ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਪਰ ਕਾਰ ਵਿੱਚ ਸਵਾਰ ਨੌਜਵਾਨ ਸੁਰੱਖਿਅਤ ਹੈ। ਮੌਕੇ ֈ’ਤੇ ਮੌਜੂਦ ਕਾਰ ਸਵਾਰ ਨੌਜਵਾਨ ਨੂੰ ਲੋਕਾਂ ਨੇ ਬਾਹਰ ਕੱਢਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਕਾਰ ਸਵਾਰ ਨੌਜਵਾਨ ਦਾ ਕਹਿਣਾ ਹੈ ਕਿ ਉਹ ਗੁਰਦਾਸਪੁਰ ਤੋਂ ਪਟਿਆਲਾ ਜਾ ਰਹੇ ਸੀ ਤੇ ਕਾਰ ਡਰਾਈਵਰ ਚਲਾ ਰਿਹਾ ਸੀ। ਫਿਲਹਾਲ ਪੁਲਿਸ ਵੱਲੋਂ ਕਾਰ ਸਵਾਰ ਕੋਮਲ ਸਿੰਘ ਵਾਸੀ ਪਟਿਆਲਾ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।