ਫਿਲੌਰ : ਦੇਸ਼ ਭਰ ਦੇ ਮਹਿੰਗੇ ਟੋਲ ਪਲਾਜ਼ਿਆਂ ਤੋਂ ਜਨਤਾ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਇਸ ਸਾਲ 15 ਅਗਸਤ ਨੂੰ 3000 ਰੁਪਏ ਸਾਲਾਨਾ ਦੇ ਫਾਸਟੈਗ ਦੀ ਸਹੂਲਤ ਜਾਰੀ ਕਰਨ ਜਾ ਰਹੀ ਹੈ ਜਿਸ ਦਾ ਨੋਟੀਫਿਕੇਸ਼ਨ ਬੀਤੇ ਦਿਨ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਵਲੋਂ ਜਾਰੀ ਕੀਤਾ ਗਿਆ ਹੈ। ਹੁਣ ਡਰਾਈਵਰ ਇਸ ਫਾਸਟੈਗ ਨੂੰ 3000 ਰੁਪਏ ’ਚ ਖਰੀਦ ਸਕਦੇ ਹਨ ਅਤੇ ਇਸ ਨੂੰ ਆਪਣੇ ਵਾਹਨ ਨਾਲ ਰਜਿਸਟਰਡ ਕਰ ਸਕਦੇ ਹਨ ਅਤੇ ਸਾਲ ਭਰ ’ਚ ਜਾਂ ਦੇਸ਼ ਭਰ ਵਿਚ ਬਿਨਾਂ ਕਿਸੇ ਰੁਕਾਵਟ ਦੇ 200 ਚੱਕਰ ਲਗਾ ਸਕਦੇ ਹਨ।
ਜਾਣਕਾਰੀ ਮੁਤਾਬਕ, ਡਰਾਈਵਰ ਇਸ ਫਾਸਟੈਗ ਦੀ ਵਰਤੋਂ ਕਿਵੇਂ ਕਰ ਸਕਦੇ ਹਨ। ਜਨਤਾ ਦੀ ਸਹੂਲਤ ਲਈ ਕੇਂਦਰ ਸਰਕਾਰ ਵਲੋਂ 15 ਅਗਸਤ 2025 ਨੂੰ ਇਕ ਨਵਾਂ ਫਾਸਟੈਗ ਜਾਰੀ ਕੀਤਾ ਜਾ ਰਿਹਾ ਹੈ, ਜੋ ਦੇਸ਼ ਭਰ ਦੇ ਟੋਲ ਪਲਾਜ਼ਿਆਂ ’ਤੇ ਚੱਲੇਗਾ। 3000 ਰੁਪਏ ਦੀ ਸਾਲਾਨਾ ਫੀਸ ਅਦਾ ਕਰ ਕੇ ਤੁਸੀਂ 1 ਸਾਲ ਲਈ ਬਿਨਾਂ ਕਿਸੇ ਸਟਾਪੇਜ ਦੇ ਜਾਂ 200 ਵਾਰ ਬਿਨਾਂ ਕਿਸੇ ਭੁਗਤਾਨ ਦੇ ਕਿਸੇ ਵੀ ਟੋਲ ਪਲਾਜ਼ਾ ਤੋਂ ਲੰਘ ਸਕਦੇ ਹੋ।
1. ਫਾਸਟੈਗ ਸਾਲਾਨਾ ਪਾਸ 15 ਅਗਸਤ 2025 ਨੂੰ ਦੇਸ਼ ਭਰ ’ਚ ਸ਼ੁਰੂ ਕੀਤਾ ਜਾਵੇਗਾ। ਇਹ ਫਾਸਟੈਗ ਸਾਲਾਨਾ ਪਾਸ ਰਾਸ਼ਟਰੀ ਰਾਜਮਾਰਗ ਅਤੇ ਰਾਸ਼ਟਰੀ ਐਕਸਪ੍ਰੈਸਵੇਅ ਟੋਲ ਪਲਾਜ਼ਾ ’ਤੇ 1 ਸਾਲ ਲਈ ਜਾਂ 200 ਟ੍ਰਾਂਜ਼ੈਕਸ਼ਨਾਂ (ਯਾਤਰਾਵਾਂ) ਲਈ ਜੋ ਵੀ ਪਹਿਲਾਂ ਹੋਵੇ, ਪ੍ਰਤੀ ਯਾਤਰਾ ਬਿਨਾਂ ਕਿਸੇ ਫੀਸ ਦੇ ਨਿੱਜੀ ਕਾਰ/ਜੀਪ/ਵੈਨ ਦੀ ਮੁਫਤ ਯਾਤਰਾ ਦੀ ਆਗਿਆ ਦੇਵੇਗਾ। ਖਪਤਕਾਰਾਂ ਨੂੰ ਇਸ ਫਾਸਟੈਗ ਨੂੰ ਆਪਣੇ ਵਾਹਨ ’ਤੇ ਸਿਰਫ ਇਕ ਵਾਰ 3000 ਰੁਪਏ ’ਚ ਰਜਿਸਟਰਡ ਕਰਨਾ ਹੋਵੇਗਾ।
3. ਇਸ ਸਾਲਾਨਾ ਪਾਸ ਨੂੰ ਆਪਣੇ ਵਾਹਨ ’ਤੇ ਇਸ ਤਰੀਕੇ ਨਾਲ ਐਕਟੀਵੇਟ ਕਰੋ। ਇਹ ਸਾਲਾਨਾ ਫਾਸਟੈਗ ਵਾਹਨ ਦੀ ਯੋਗਤਾ ਅਤੇ ਸਬੰਧਤ ਫਾਸਟੈਗ ਦੀ ਪੁਸ਼ਟੀ ਕਰਨ ਤੋਂ ਬਾਅਦ ਐਕਟੀਵੇਟ ਹੋ ਜਾਵੇਗਾ। ਤਸਦੀਕ ਤੋਂ ਬਾਅਦ ਖਪਤਕਾਰ ਨੂੰ ਹਾਈਵੇਅ ਯਾਤਰਾ ਮੋਬਾਈਲ ਐਪਲੀਕੇਸ਼ਨ ਜਾਂ ਐੱਨ. ਐੱਚ. ਏ. ਆਈ. ਵੈੱਬਸਾਈਟ ਰਾਹੀਂ ਬੇਸ ਸਾਲ 2025-26 ਲਈ 3000 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਭੁਗਤਾਨ ਦੀ ਪੁਸ਼ਟੀ ਹੋਣ ਤੋਂ ਬਾਅਦ ਇਹ ਸਾਲਾਨਾ ਪਾਸ 2 ਘੰਟਿਆਂ ਅੰਦਰ ਰਜਿਸਟਰਡ ਟੈਗ ’ਤੇ ਐਕਟੀਵੇਟ ਹੋ ਜਾਵੇਗਾ।