Thursday, August 14, 2025

Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਵਿਦਿਆਰਥੀਆਂ ਲਈ ਬੇਹੱਦ ਅਹਿਮ ਖ਼ਬਰ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਲਾਗੂ ਕੀਤਾ...

ਵਿਦਿਆਰਥੀਆਂ ਲਈ ਬੇਹੱਦ ਅਹਿਮ ਖ਼ਬਰ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਲਾਗੂ ਕੀਤਾ ਨਵਾਂ RULE

 

ਮੋਹਾਲੀ  : ਪੰਜਾਬ ਭਰ ਦੇ ਪੰਜਵੀਂ ਜਮਾਤ ‘ਚ ਪੜ੍ਹ ਰਹੇ ਵਿਦਿਆਰਥੀਆਂ ਲਈ ਇਹ ਖ਼ਬਰ ਬਹੁਤ ਹੀ ਅਹਿਮ ਹੈ। ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਪ੍ਰੀਖਿਆ ਦਾ ਪ੍ਰਬੰਧ ਕਰਨ ਵਾਲੀ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ (ਐੱਸ. ਸੀ. ਈ. ਆਰ. ਟੀ.) ਵੱਲੋਂ ਸੈਸ਼ਨ 2025-26 ਲਈ ਅਧਿਐਨ ਦੀ ਸਕੀਮ ਜਾਰੀ ਕੀਤੀ ਗਈ ਹੈ। ਪਰਿਸ਼ਦ ਵੱਲੋਂ ਕਿਹਾ ਗਿਆ ਹੈ ਕਿ ਹਰ ਇੱਕ ਵਿਦਿਆਰਥੀ ਨੂੰ ਪੰਜ ਦੇ ਪੰਜ ਵਿਸ਼ਿਆਂ ‘ਚ ਹਾਜ਼ਰ ਹੋਣਾ ਅਤੇ ਪਾਸ ਹੋਣ ਲਈ 33 ਫ਼ੀਸਦੀ ਅੰਕ ਪ੍ਰਾਪਤ ਕਰਨਾ ਜ਼ਰੂਰੀ ਹੋਵੇਗਾ। ਜ਼ਿਕਰਯੋਗ ਹੈ ਕਿ ਪੰਜਵੀਂ ਜਮਾਤ ਲਈ ਨਿਰਧਾਰਿਤ ਸਕੀਮ ਆਫ ਸਟੱਡੀਜ਼ ਅਨੁਸਾਰ ਇਸ ਪ੍ਰੀਖਿਆ ਲਈ ਕੁੱਲ 500 ਅੰਕ ਨਿਰਧਾਰਿਤ ਕੀਤੇ ਗਏ ਹਨ, ਜਿਨ੍ਹਾਂ ‘ਚ 20 ਫ਼ੀਸਦੀ ਅੰਕ ਸੀ. ਸੀ. ਏ. ਦੇ ਹਨ।

ਪਰਿਸ਼ਦ ਵੱਲੋਂ ਕਿਹਾ ਗਿਆ ਹੈ ਕਿ ਮੁਲਾਂਕਣ ‘ਚ ਪ੍ਰਮੋਟ ਹੋਣ ਲਈ ਪ੍ਰੀਖਿਆਰਥੀ ਵੱਲੋਂ ਹਰ ਵਿਸ਼ੇ ਦੀ ਲਿਖ਼ਤੀ ਪ੍ਰੀਖਿਆ ਅਤੇ ਸੀ. ਸੀ. ਈ. ‘ਚ ਵੱਖਰੇ ਵੱਖਰੇ ਤੌਰ ‘ਤੇ 33 ਫ਼ੀਸਦੀ ਅੰਕ ਪ੍ਰਾਪਤ ਕਰਨਾ ਲਾਜ਼ਮੀ ਹੋਵੇਗਾ। ਜੇਕਰ ਕੋਈ ਵਿਦਿਆਰਥੀ ਪੰਜਾਬੀ, ਹਿੰਦੀ, ਉਰਦੂ ਪਹਿਲੀ ਭਾਸ਼ਾ ਵਜੋਂ ਲੈਂਦਾ ਹੈ ਤਾਂ ਵਿਦਿਆਰਥੀ ਉਹੀ ਵਿਸ਼ਾ ਦੂਜੀ ਭਾਸ਼ਾ ਵਜੋਂ ਨਹੀਂ ਲੈ ਸਕੇਗਾ। ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਦਾ ਮੁਲਾਂਕਣ ਅਤੇ ਮੁਲਾਂਕਣ ਟੂਲ ਸਕੂਲ ਪੱਧਰ ‘ਤੇ ਤਿਆਰ ਕੀਤਾ ਜਾਵੇਗਾ ਕਿਉਂਕਿ ਸਾਲਾਨਾ ਮੁਲਾਂਕਣ ਮਾਰਚ 2026 ਅਤੇ ਮੁੜ ਮੁਲਾਕਣ ਮਈ 2026 ਦੇ ਈ-ਸਰਟੀਫਿਕੇਟਾਂ ‘ਤੇ ਵੇਰਵੇ ਉਹੀ ਉੱਕਰੇ ਜਾਣਗੇ, ਜੋ ਈ-ਪੰਜਾਬ ਪੋਰਟਲ ‘ਤੇ ਉਪਲੱਬਧ ਹੋਣਗੇ।