ਨੈਸ਼ਨਲ–ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਸੁਪਰੀਮ ਕੋਰਟ ਦੇ ਸਾਬਕਾ ਜੱਜ ਬੀ. ਸੁਦਰਸ਼ਨ ਰੈਡੀ ਉਪ ਰਾਸ਼ਟਰਪਤੀ ਚੋਣ ਲਈ ਵਿਰੋਧੀ ਪਾਰਟੀਆਂ ਦੇ ਸਾਂਝੇ ਉਮੀਦਵਾਰ ਹਨ। ਰੈਡੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਅਤੇ ਗੋਆ ਦੇ ਪਹਿਲੇ ਲੋਕਾਯੁਕਤ ਹਨ। ਖੜਗੇ ਨੇ ਕਿਹਾ, “‘ਭਾਰਤ’ ਗੱਠਜੋੜ ਦੀਆਂ ਸਾਰੀਆਂ ਪਾਰਟੀਆਂ ਨੇ ਇੱਕ ਸਾਂਝਾ ਉਮੀਦਵਾਰ ਚੁਣਨ ਦਾ ਫੈਸਲਾ ਕੀਤਾ ਹੈ, ਇਹ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ ਹੈ। ਮੈਨੂੰ ਖੁਸ਼ੀ ਹੈ ਕਿ ਸਾਰੀਆਂ ਵਿਰੋਧੀ ਪਾਰਟੀਆਂ ਇੱਕ ਨਾਮ ‘ਤੇ ਸਹਿਮਤ ਹੋ ਗਈਆਂ। ਇਹ ਲੋਕਤੰਤਰ ਲਈ ਇੱਕ ਵੱਡੀ ਪ੍ਰਾਪਤੀ ਹੈ।”
ਬੀ. ਸੁਦਰਸ਼ਨ ਰੈਡੀ ਕੌਣ ਹਨ?
ਜਨਮ: 8 ਜੁਲਾਈ 1946
ਸਥਾਨ: ਅਕੁਲਾ ਮੈਲਾਰਾਮ ਪਿੰਡ, ਰੰਗਾ ਰੈਡੀ ਜ਼ਿਲ੍ਹਾ (ਆਂਧਰਾ ਪ੍ਰਦੇਸ਼)
ਪਰਿਵਾਰ: ਖੇਤੀਬਾੜੀ ਪਿਛੋਕੜ ਨਾਲ ਸਬੰਧਤ
ਸਿੱਖਿਆ: 1971 ਵਿੱਚ ਓਸਮਾਨੀਆ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਪੂਰੀ ਕੀਤੀ