Tuesday, August 19, 2025

Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਦੁਬਈ ਪੁਲਸ ਨੇ 218 ਕਰੋੜ ਰੁਪਏ ਦੇ ਗੁਲਾਬੀ ਹੀਰੇ ਦੀ ਚੋਰੀ ਨੂੰ...

ਦੁਬਈ ਪੁਲਸ ਨੇ 218 ਕਰੋੜ ਰੁਪਏ ਦੇ ਗੁਲਾਬੀ ਹੀਰੇ ਦੀ ਚੋਰੀ ਨੂੰ ਕੀਤਾ ਨਾਕਾਮ, 3 ਸ਼ੱਕੀ ਗ੍ਰਿਫ਼ਤਾਰ

ਇੰਟਕਨੈਸ਼ਨਲ – ਦੁਬਈ ਪੁਲਸ ਨੇ ‘ਆਪ੍ਰੇਸ਼ਨ ਪਿੰਕ ਡਾਇਮੰਡ’ ਚਲਾ ਕੇ 25 ਮਿਲੀਅਨ ਡਾਲਰ (ਲਗਭਗ 218 ਕਰੋੜ ਰੁਪਏ) ਦੇ ਇੱਕ ਬਹੁਤ ਹੀ ਦੁਰਲੱਭ ਗੁਲਾਬੀ ਹੀਰੇ ਦੀ ਚੋਰੀ ਨੂੰ ਨਾਕਾਮ ਕੀਤਾ। ਪੁਲਸ ਨੇ ਕਿਹਾ ਕਿ ਇਸ ਹੀਰੇ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਗਿਰੋਹ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਜਾਣਕਾਰੀ ਅਨੁਸਾਰ, ਏਸ਼ੀਆਈ ਮੂਲ ਦੇ ਤਿੰਨ ਸ਼ੱਕੀ ਲਗਭਗ ਇੱਕ ਸਾਲ ਤੋਂ ਇਸ ਹੀਰੇ ‘ਤੇ ਨਜ਼ਰ ਰੱਖ ਰਹੇ ਸਨ। ਉਨ੍ਹਾਂ ਨੇ ਅਮੀਰ ਖਰੀਦਦਾਰਾਂ ਲਈ ਆਪਣੇ ਆਪ ਨੂੰ ਵਿਚੋਲੇ ਵਜੋਂ ਪੇਸ਼ ਕਰਕੇ ਹੀਰੇ ਦੇ ਮਾਲਕ ਨੂੰ ਫਸਾਉਣ ਦੀ ਯੋਜਨਾ ਬਣਾਈ। ਇਸ ਲਈ, ਲਗਜ਼ਰੀ ਕਾਰਾਂ ਕਿਰਾਏ ‘ਤੇ ਲਈਆਂ ਗਈਆਂ, ਮਹਿੰਗੇ ਹੋਟਲਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਅਤੇ ਇੱਕ ਮਸ਼ਹੂਰ ਹੀਰਾ ਮਾਹਰ ਨੂੰ ਵੀ ਹੀਰੇ ਦੀ ਪੁਸ਼ਟੀ ਕਰਨ ਲਈ ਕਿਹਾ ਗਿਆ।

ਹੀਰਾ ਕਿਵੇਂ ਚੋਰੀ ਹੋਇਆ
ਕਾਰੋਬਾਰੀ ਨੂੰ ਵਿਸ਼ਵਾਸ ਵਿੱਚ ਲੈਣ ਤੋਂ ਬਾਅਦ, ਗਿਰੋਹ ਨੇ ਉਸਨੂੰ ਇੱਕ ਵਿਲਾ ਵਿੱਚ ਬੁਲਾਇਆ। ਜਿਵੇਂ ਹੀ ਉਹ 21.25 ਕੈਰੇਟ ਗੁਲਾਬੀ ਹੀਰਾ ਲੈ ਕੇ ਪਹੁੰਚਿਆ, ਅਪਰਾਧੀਆਂ ਨੇ ਅਚਾਨਕ ਉਸ ‘ਤੇ ਹਮਲਾ ਕਰ ਦਿੱਤਾ ਅਤੇ ਹੀਰਾ ਲੈ ਕੇ ਭੱਜ ਗਏ।

ਕਾਰੋਬਾਰੀ ਨੇ ਤੁਰੰਤ ਪੁਲਸ ਨੂੰ ਬੁਲਾਇਆ। ਆਧੁਨਿਕ ਤਕਨਾਲੋਜੀ ਦੀ ਮਦਦ ਨਾਲ, ਦੁਬਈ ਪੁਲਸ ਦੀ ਸੀ.ਆਈ.ਡੀ. ਨੇ ਤਿੰਨਾਂ ਸ਼ੱਕੀਆਂ ਦੇ ਟਿਕਾਣੇ ਦਾ ਪਤਾ ਲਗਾਇਆ ਅਤੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ। ਚੋਰੀ ਹੋਇਆ ਹੀਰਾ ਵੀ ਬਰਾਮਦ ਕੀਤਾ ਗਿਆ, ਜਿਸ ਨੂੰ ਅਪਰਾਧੀ ਇੱਕ ਛੋਟੇ ਫਰਿੱਜ ਵਿੱਚ ਲੁਕਾ ਕੇ ਇੱਕ ਏਸ਼ੀਆਈ ਦੇਸ਼ ਭੇਜਣ ਦੀ ਯੋਜਨਾ ਬਣਾ ਰਹੇ ਸਨ।