Tuesday, August 19, 2025

Become a member

Get the best offers and updates relating to Liberty Case News.

― Advertisement ―

spot_img
spot_img
HomeBig Newsਵੱਡੀ ਖ਼ਬਰ ; ਖ਼ਤਮ ਹੋਈ ਹੜਤਾਲ ! ਕੰਮ 'ਤੇ ਪਰਤਣਗੇ 10,000 ਕਰਮਚਾਰੀ,...

ਵੱਡੀ ਖ਼ਬਰ ; ਖ਼ਤਮ ਹੋਈ ਹੜਤਾਲ ! ਕੰਮ ‘ਤੇ ਪਰਤਣਗੇ 10,000 ਕਰਮਚਾਰੀ, ਲੱਖਾਂ ਲੋਕਾਂ ਨੂੰ ਝੱਲਣੀ ਪਈ ਪਰੇਸ਼ਾਨੀ

 

ਇੰਟਰਨੈਸ਼ਨਲ – ਬੀਤੇ ਹਫ਼ਤੇ ਸ਼ੁਰੂ ਹੋਈ ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਾਂ ਦੀ ਹੜਤਾਲ ਆਖ਼ਿਰਕਾਰ ਅੱਜ ਖ਼ਤਮ ਹੋ ਗਈ ਹੈ। ਏਅਰ ਕੈਨੇਡਾ ਦੇ 10,000 ਦੇ ਕਰੀਬ ਫਲਾਈਟ ਅਟੈਂਡੈਂਟਸ ਦੀ ਯੂਨੀਅਨ ਨੇ ਮੰਗਲਵਾਰ ਸਵੇਰੇ ਐਲਾਨ ਕੀਤਾ ਕਿ ਉਨ੍ਹਾਂ ਦਾ ਏਅਰਲਾਈਨ ਨਾਲ ਇਕ ਸਮਝੌਤਾ ਹੋ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਹੜਤਾਲ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਬੀਤੇ ਹਫ਼ਤੇ ਤੋਂ ਚੱਲ ਰਹੀ ਇਸ ਹੜਤਾਲ ਕਾਰਨ ਹਰ ਰੋਜ਼ ਲਗਭਗ 1.3 ਲੱਖ ਯਾਤਰੀ ਪ੍ਰਭਾਵਿਤ ਹੋ ਰਹੇ ਸਨ। ਏਅਰ ਕੈਨੇਡਾ ਰੋਜ਼ਾਨਾ ਤਕਰੀਬਨ 700 ਉਡਾਣਾਂ ਚਲਾਉਂਦੀ ਹੈ, ਪਰ ਪਿਛਲੇ ਵੀਰਵਾਰ ਤੋਂ ਹੁਣ ਤੱਕ ਏਅਰਲਾਈਨ ਨੂੰ ਇਸ ਹੜਤਾਲ ਕਾਰਨ 2,500 ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ ਹਨ।

ਕਰਮਚਾਰੀਆਂ ਦੀ ਮੰਗ ਸੀ ਕਿ ਉਨ੍ਹਾਂ ਨੂੰ ਗ੍ਰਾਊਂਡਵਰਕ ਦੀ ਤਨਖਾਹ ਵੀ ਦਿੱਤੀ ਜਾਵੇ, ਜਿਸ ਨੂੰ ਕਰੀਬ 4 ਦਿਨਾਂ ਦੀ ਹੜਤਾਲ ਮਗਰੋਂ ਮੰਨ ਲਿਆ ਗਿਆ ਹੈ। ਹੁਣ ਫਲਾਈਟ ਅਟੈਂਡੈਂਟਸ ਨੂੰ ਉਸ ਸਮੇਂ ਦਾ ਵੀ ਭੁਗਤਾਨ ਕੀਤਾ ਜਾਵੇਗਾ, ਜਦੋਂ ਜਹਾਜ਼ ਜ਼ਮੀਨ ‘ਤੇ ਖੜ੍ਹੇ ਹੁੰਦੇ ਹਨ। ਯੂਨੀਅਨ ਨੇ ਕਿਹਾ ਕਿ ਬਿਨਾਂ ਤਨਖਾਹ ਵਾਲਾ ਕੰਮ ਖ਼ਤਮ ਹੋ ਗਿਆ ਹੈ। ਅਸੀਂ ਆਪਣੀ ਆਵਾਜ਼ ਤੇ ਆਪਣਾ ਹੱਕ ਵਾਪਸ ਹਾਸਲ ਕਰ ਲਿਆ ਹੈ।