ਨਾਭਾ : ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ ਨੇ ਕੇਂਦਰ ਵੱਲੋਂ ਪੰਜਾਬ ਨੂੰ ਦਿੱਤੀ 530 ਕਰੋੜ ਰੁਪਏ ਦੀ ਗ੍ਰਾਂਟ ਬਾਰੇ ਬੋਲਦਿਆਂ ਰਵਨੀਤ ਸਿੰਘ ਬਿੱਟੂ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਸੋਂਧ ਨੇ ਕਿਹਾ ਕਿ ਇਹ ਗ੍ਰਾਂਟ ਦੇ ਕੇ ਕੇਂਦਰ ਸਾਡੇ ‘ਤੇ ਕੋਈ ਅਹਿਸਾਨ ਨਹੀਂ ਕਰ ਰਹੀ, ਨਾ ਹੀ ਕੇਂਦਰ ਕੋਲ ਨੋਟ ਛਾਪਣ ਦੀਆਂ ਮਿੱਲਾਂ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਹ ਪੰਜਾਬੀਆਂ ਦਾ ਪੈਸਾ ਹੈ ਅਤੇ ਅਸੀਂ 18% ਜੀ.ਐੱਸ.ਟੀ. ਕੇਂਦਰ ਨੂੰ ਭਰਦੇ ਹਾਂ। ਇਹ ਸਾਡਾ ਹੀ ਪੈਸਾ ਘੁੰਮਾ ਕੇ ਅਤੇ ਸਾਨੂੰ ਕਹੀ ਜਾ ਰਹੇ ਨੇ ਕਿ ਅਸੀਂ ਪੰਜਾਬ ਨੂੰ ਪੈਸਾ ਦੇ ਦਿੱਤਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਅਜੇ ਤੱਕ ਕੇਂਦਰ ਸਰਕਾਰ ਵੱਲੋਂ ਪੰਜਾਬ ਦਾ ਆਰ.ਡੀ.ਐੱਫ. ਵੀ ਨਹੀਂ ਦਿੱਤਾ ਅਤੇ ਨਾ ਹੀ ਐੱਨ.ਐੱਚ.ਆਰ.ਐੱਮ. ਦਾ ਪੈਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਹੀ ਬਣਦੇ ਕਈ ਹਜ਼ਾਰ ਕਰੋੜ ਰੁਪਏ ਤਾਂ ਉਹ ਦੱਬੀ ਬੈਠੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਰਨਵੀਤ ਬਿੱਟੂ ਨੂੰ ਪੰਜਾਬ ਦੇ ਪੁੱਤ ਨਹੀਂ ਮਨੰਦੇ, ਕਿਉਂਕਿ ਬਿੱਟੂ ਜਿਹੜੀ ਵੀ ਸਟੇਟ ਵਿਚ ਜਾਂਦੇ ਨੇ, ਉਸ ਸਟੇਟ ਦੀ ਬੋਲੀ ਬੋਲਣ ਲੱਗ ਜਾਂਦੇ ਹਨ। ਸੌਂਧ ਨੇ ਕਿਹਾ ਕਿ ਜੇ ਬਿੱਟੂ ਸੱਚੀ ਪੰਜਾਬ ਦੇ ਪੁੱਤ ਹਨ ਤਾਂ ਜਿਹੜੇ ਪੰਜਾਬ ਦੇ ਫਸੇ ਹੋਏ ਪੈਸੇ ਨੇ, ਪਹਿਲਾਂ ਉਹ ਲਿਆ ਕੇ ਦੇਣ।