ਨਵੀਂ ਦਿੱਲੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਐਲਾਨ ਅਨੁਸਾਰ ਭਾਰਤ ’ਤੇ ਲਾਇਆ ਗਿਆ ਵਾਧੂ 25 ਫੀਸਦੀ ਟੈਰਿਫ ਅੱਜ, ਭਾਵ 27 ਅਗਸਤ ਤੋਂ ਲਾਗੂ ਹੋ ਗਿਆ ਅਤੇ ਇਸ ਦੇ ਨਾਲ ਹੀ ਅਮਰੀਕਾ ਵਲੋਂ ਭਾਰਤ ’ਤੇ ਲਾਇਆ ਗਿਆ ਕੁੱਲ ਟੈਰਿਫ 50 ਫੀਸਦੀ ਹੋ ਗਿਆ ਹੈ।
ਇਹ ਵਾਧੂ ਟੈਰਿਫ ਦੇਸ਼ ਤੋਂ ਇੰਪੋਰਟ ਕੀਤੇ ਜਾਣ ਵਾਲੇ ਸਾਮਾਨ ’ਤੇ ਜੁਰਮਾਨੇ ਵਜੋਂ ਲਾਇਆ ਗਿਆ ਹੈ, ਜੋ ਕਿ ਰੂਸੀ ਤੇਲ ਦੀ ਖਰੀਦ ਨਾਲ ਸਬੰਧਤ ਹੈ। ਇਸ ਤੋਂ ਬਾਅਦ ਭਾਰਤ ਦਾ ਨਾਂ ਸਭ ਤੋਂ ਵੱਧ ਅਮਰੀਕੀ ਟੈਰਿਫ ਝੱਲਣ ਵਾਲੇ ਦੇਸ਼ਾਂ ਦੀ ਸੂਚੀ ’ਚ ਸ਼ਾਮਲ ਹੋ ਗਿਆ। ਅਮਰੀਕਾ ਨੇ ਵਾਧੂ ਟੈਰਿਫ ਲਾਉਣ ਲਈ ਇਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਟਰੰਪ ਨੇ 6 ਅਗਸਤ ਨੂੰ ਰੂਸ ਤੋਂ ਤੇਲ ਦੀ ਖਰੀਦ ’ਤੇ ਜੁਰਮਾਨੇ ਵਜੋਂ ਇਸ ਟੈਰਿਫ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਵਪਾਰ ਘਾਟੇ ਦਾ ਹਵਾਲਾ ਦਿੰਦੇ ਹੋਏ 7 ਅਗਸਤ ਤੋਂ ਭਾਰਤ ’ਤੇ 25 ਫੀਸਦੀ ਟੈਰਿਫ ਲਾ ਦਿੱਤਾ ਸੀ