ਫਿਰੋਜ਼ਪੁਰ ਫਿਰੋਜ਼ਪੁਰ ‘ਚ ਹੜ੍ਹਾਂ ਕਾਰਨ ਭਾਰਤੀ ਫ਼ੌਜ ਨੂੰ ਰੈਸਕਿਊ ਲਈ ਲਗਾਇਆ ਗਿਆ ਹੈ। ਇੱਥੇ ਪਿੰਡ ਕਿਲਚਾ ਦੇ ਝੁੱਗੇ ਲਾਲ ਸਿੰਘ ਵਾਲਾ ਵਿਖੇ ਫ਼ੌਜ ਵੱਲੋਂ ਹੜ੍ਹ ‘ਚ ਫਸੇ ਲੋਕਾਂ ਨੂੰ ਰੈਸਕਿਊ ਕਰਕੇ ਘਰਾਂ ਤੋਂ ਬਾਹਰ ਸੁਰੱਖਿਅਤ ਥਾਵਾਂ ‘ਤੇ ਲਿਆਂਦਾ ਜਾ ਰਿਹਾ ਸੀ ਕਿ ਇਸ ਦੌਰਾਨ ਕਿਸ਼ਤੀ ‘ਚ ਜ਼ਿਆਦਾ ਲੋਕ ਬੈਠ ਗਏ। ਸੰਤੁਲਨ ਵਿਗੜਨ ਕਾਰਨ ਕਿਸ਼ਤੀ ਅਚਾਨਕ ਫਸ ਗਈ ਅਤੇ ਪਾਣੀ ‘ਚ ਹੀ ਪਲਟ ਗਈ। ਕਿਸ਼ਤੀ ‘ਚ ਬੱਚੇ ਅਤੇ ਔਰਤਾਂ ਸਣੇ 10 ਦੇ ਕਰੀਬ ਲੋਕ ਸਵਾਰ ਸਨ।ਕਿਸ਼ਤੀ ਪਲਟੀ ਦੇਖ ਕੇ ਬੈਕਅਪ ‘ਤੇ ਖੜ੍ਹੇ ਫ਼ੌਜ ਦੇ ਜਵਾਨਾਂ ਨੇ ਭੱਜ ਕੇ ਲੋਕਾਂ ਦੀ ਜਾਨ ਬਚਾਈ ਅਤੇ ਉਨ੍ਹਾਂ ਨੂੰ ਪਾਣੀ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ। ਇਸ ਦੌਰਾਨ ਲੋਕਾਂ ਦਾ ਕੁੱਝ ਸਮਾਨ ਵੀ ਪਾਣੀ ‘ਚ ਰੁੜ੍ਹ ਗਿਆ ਸੀ ਤਾਂ ਫ਼ੌਜ ਦੇ ਜਵਾਨਾਂ ਨੂੰ ਲੱਗਿਆ ਕਿ ਸ਼ਾਇਦ ਕੁੱਝ ਬੱਚੇ ਰੁੜ੍ਹ ਗਏ ਹਨ। ਫ਼ੌਜ ਦੇ ਜਵਾਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਪਾਣੀ ‘ਚ ਛਾਲਾਂ ਮਾਰ ਦਿੱਤੀਆਂ।