ਚੰਡੀਗੜ੍ਹ (ਰਣਬੀਰ) : ਖਰੜ ਲਾਂਡਰਾਂ ਰੋਡ ‘ਤੇ ਸਥਿਤ ਇਕ ਰਿਹਾਇਸ਼ੀ ਸੋਸਾਇਟੀ ਵਿਚ ਅੱਜ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਸੋਸਾਇਟੀ ਦੇ ਅੰਦਰ ਇਕ ਫਲੈਟ ਵਿਚ ਅਚਾਨਕ ਸਿਲੰਡਰ ਦੇ ਫੱਟਣ ਨਾਲ ਧਮਾਕਾ ਹੋਣ ਦੀ ਸੂਚਨਾ ਮਿਲੀ। ਇਸ ਸਿਲੰਡਰ ਫੱਟਣ ਨਾਲ ਹੋਏ ਧਮਾਕੇ ਦੌਰਾਨ ਪੂਰਾ ਫਲੈਟ ਕੰਬ ਗਿਆ ਅਤੇ ਲੋਕ ਬਾਹਰ ਨੂੰ ਭੱਜਣ ਲੱਗੇ। ਸਿਲੰਡਰ ਧਮਾਕੇ ਦੌਰਾਨ ਘਰ ਨੂੰ ਅੱਗ ਲੱਗਣ ਕਾਰਨ 2 ਵਿਅਕਤੀ ਝੁਲਸ ਗਏ, ਜਿਹਨਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਰਿਹਾਇਸ਼ੀ ਸੋਸਾਇਟੀ ਦੇ ਫਲੈਟ ਨੰਬਰ 323/3 ਟਾਵਰ 5 ਵਿਚ ਸਵੇਰੇ ਸਵਾ ਕੁ 4 ਵਜੇ ਦੇ ਕਰੀਬ ਅਚਾਨਕ ਧਮਾਕਾ ਹੋਣ ਦਾ ਪਤਾ ਲੱਗਾ। ਇਸ ਧਮਾਕੇ ਕਾਰਨ ਲੋਕਾਂ ‘ਚ ਦਹਿਸ਼ਤ ਫੈਲ ਗਈ। ਘਟਨਾ ਦਾ ਜਦੋਂ ਫਲੈਟ ਵਿਚ ਰਹਿਣ ਵਾਲੇ ਲੋਕਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਦਿੱਤੀ, ਜਿਹਨਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲਿਆ।