Become a member

Get the best offers and updates relating to Liberty Case News.

― Advertisement ―

spot_img
spot_img
HomeBig Newsਹੜ੍ਹਾਂ ਦੀ ਵੱਡੀ ਤਬਾਹੀ, 175 ਸਰਕਾਰੀ ਸਕੂਲਾਂ ਦਾ ਹੋਇਆ ਵੱਡਾ ਨੁਕਸਾਨ

ਹੜ੍ਹਾਂ ਦੀ ਵੱਡੀ ਤਬਾਹੀ, 175 ਸਰਕਾਰੀ ਸਕੂਲਾਂ ਦਾ ਹੋਇਆ ਵੱਡਾ ਨੁਕਸਾਨ

ਅੰਮ੍ਰਿਤਸਰ-ਹੜ੍ਹਾਂ ਅਤੇ ਭਾਰੀ ਬਰਸਾਤਾਂ ਕਾਰਨ ਅੰਮ੍ਰਿਤਸਰ ਦੇ 175 ਸਰਕਾਰੀ ਸਕੂਲਾਂ ਵਿੱਚ 54 ਕਰੋੜ 17 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਵਧੇਰੇ ਸਕੂਲਾਂ ਦੀਆਂ ਦੀਵਾਰਾਂ ਡਿੱਗ ਗਈਆਂ ਹਨ, ਉੱਥੇ ਹੀ ਲੰਬਾ ਸਮਾਂ ਪਾਣੀ ਖੜ੍ਹਾ ਰਹਿਣ ਕਾਰਨ ਕਈ ਇਮਾਰਤਾਂ ਅਸੁਰੱਖਿਤ ਹੋ ਰਹੀਆਂ ਹਨ। ਵਿਭਾਗ ਵੱਲੋਂ ਸਕੂਲਾਂ ਵਿੱਚ ਲਗਾਏ ਗਏ ਸਾਭ ਸੰਭਾਲ ਸੰਬੰਧੀ ਕਰੋੜਾਂ ਰੁਪਏ ਹੜ੍ਹਾਂ ਦੀ ਮਾਰ ਕਰਨ ਪਾਣੀ ਵਿੱਚ ਵਹਿ ਗਏ ਹਨ। ਫਿਲਹਾਲ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਹੋਏ ਨੁਕਸਾਨ ਸੰਬੰਧੀ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜ ਦਿੱਤੀ ਗਈ ਹੈ ਅਤੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਸਿੱਖਿਆ ਐਜੂਕੇਸ਼ਨ ਸੈਕੰਡਰੀ ਗੁਰਿੰਦਰ ਸਿੰਘ ਬੇਦੀ ਵੱਲੋਂ ਵਿਸ਼ੇਸ਼ ਤੌਰ ’ਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਥਿਤ ਸਕੂਲਾਂ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਵੀ ਲਿਆ ਗਿਆ ਹੈ।

ਜਾਣਕਾਰੀ ਅਨੁਸਾਰ ਰਮਦਾਸ, ਲੋਪੋਕੇ, ਅਜਨਾਲਾ ਆਦਿ ਖੇਤਰਾਂ ਵਿੱਚ ਪੈਂਦੇ ਸਰਕਾਰੀ ਸਕੂਲਾਂ ਵਿੱਚ ਹੜਾਂ ਕਾਰਨ ਕਾਫੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਲਗਾਤਾਰ ਪੈਣ ਵਾਲੀ ਬਰਸਾਤ ਨਾਲ ਵੀ ਚੰਗੇ ਭਲੇ ਲੈਂਟਰ ਵੀ ਸਕੂਲਾਂ ਦੇ ਚੋਣ ਲੱਗ ਪਏ ਹਨ। ਸਿੱਖਿਆ ਵਿਭਾਗ ਅਨੁਸਾਰ ਲੋਪੋਕੇ, ਅਜਨਾਲਾ, ਰਮਦਾਸ ਆਦਿ ਖੇਤਰਾਂ ਵਿੱਚ ਸਥਿਤ 135 ਸਰਕਾਰੀ ਐਲੀਮੈਂਟਰੀ ਸਕੂਲਾਂ ਵਿੱਚ 29 ਕਰੋੜ 17 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ, ਜਦਕਿ ਇਸੇ ਤਰ੍ਹਾਂ ਜ਼ਿਲ੍ਹੇ ਦੇ ਹੜ੍ਹ ਨਾਲ ਪ੍ਰਭਾਵਿਤ ਅਤੇ ਭਾਰੀ ਬਰਸਾਤ ਕਾਰਨ 40 ਦੇ ਕਰੀਬ ਮਿਡਲ ਹਾਈ ਅਤੇ ਸੀਨੀਅਰ ਸੈਕੈਂਡਰੀ ਸਕੂਲ ਨੁਕਸਾਨੇ ਗਏ ਹਨ। ਉਕਤ ਸਕੂਲਾਂ ਵਿੱਚ ਵੀ ਲਗਭਗ 25 ਕਰੋੜ ਤੋਂ ਵਧੇਰੇ ਦਾ ਨੁਕਸਾਨ ਹੋਣ ਦਾ ਅਧਿਕਾਰੀਆਂ ਵੱਲੋਂ ਅਨੁਮਾਨ ਲਗਾਇਆ ਗਿਆ ਹੈ। ਸਿੱਖਿਆ ਵਿਭਾਗ ਦੇ ਡਾਇਰੈਕਟਰ ਐਜੂਕੇਸ਼ਨ ਸੈਕੰਡਰੀ ਗੁਰਿੰਦਰ ਸਿੰਘ ਬੇਦੀ ਵੱਲੋਂ ਰਮਦਾਸ ਖੇਤਰ ਦੇ ਪ੍ਰਭਾਵਿਤ ਹੋਏ ਹੜਾਂ ਕਾਰਨ ਸਕੂਲਾਂ ਦਾ ਦੌਰਾ ਕੀਤਾ ਗਿਆ ਅਤੇ ਸਥਿਤੀ ਸਬੰਧੀ ਸੰਖੇਪ ਰਿਪੋਰਟ ਬਣਾਈ ਗਈ।