ਹੁਸ਼ਿਆਰਪੁਰ – ਹੁਸ਼ਿਆਰਪੁਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਹੁਸ਼ਿਆਰਪੁਰ ਵਿਖੇ ਚਿੰਤਪੁਰਨੀ ਰੋਡ ‘ਤੇ ਪੈਂਦੇ ਮੰਗੂਵਾਲ ਬਾਰਡਰ ਨੇੜੇ ਹਿਮਾਚਲ ਤੋਂ ਆ ਰਹੀ ਐਂਬੂਲੈਂਸ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਸ ਦਰਦਨਾਕ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੋ ਲੋਕਾਂ ਨੂੰ ਜ਼ਖ਼ਮੀ ਹਾਲਤ ਵਿੱਚ ਬਾਹਰ ਕੱਢ ਕੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਹਿਮਾਚਲ ਤੋਂ ਆਈ ਰਹੀ ਇਕ ਐਂਬੂਲੈਂਸ ਵਿੱਚ ਡਰਾਈਵਰ ਸਮੇਤ ਪੰਜ ਲੋਕ ਸਮਾਰ ਸਨ।
ਉਹ ਹੁਸ਼ਿਆਰਪੁਰ ਦੇ ਜ਼ਰੀਏ ਜਲੰਧਰ ਕਿਸੇ ਨਿੱਜੀ ਹਸਪਤਾਲ ਲਈ ਜਾ ਰਹੇ ਸਨ ਪਰ ਜਿਵੇਂ ਹੀ ਐਬੂਲੈਂਸ ਮੰਗੂਵਾਲ ਪਹੁੰਚੀ ਤਾਂ ਮੰਗੂਵਾਲ ਪਏ ਮੀਂਹ ਕਾਰਨ ਸੜਕ ਖੰਡ ਵੱਲ ਧੱਸੀ ਹੋਈ ਸੀ। ਬੇਸ਼ੱਕ ਪ੍ਰਸ਼ਾਸਨ ਵੱਲੋਂ ਉਥੇ ਬੈਰੀਗੇਟ ਰੱਖੇ ਗਏ ਸਨ ਪਰ ਐਬੂਲੈਂਸ ਤੇਜ਼ ਹੋਣ ਕਾਰਨ ਬੈਰੀਗੇਟਾਂ ਨਾਲ ਟਕਰਾ ਕੇ ਡੂੰਘੀ ਖੱਡ ਵਿੱਚ ਪਲਟ ਗਈ।