Become a member

Get the best offers and updates relating to Liberty Case News.

― Advertisement ―

spot_img
spot_img
HomeINDIAਬਠਿੰਡਾ ’ਚ ਡੇਂਗੂ ਦੇ 15 ਮਾਮਲੇ ਪਾਜ਼ੇਟਿਵ, ਲਾਰਵਾ ਮਿਲਣ ’ਤੇ 195 ਲੋਕਾਂ...

ਬਠਿੰਡਾ ’ਚ ਡੇਂਗੂ ਦੇ 15 ਮਾਮਲੇ ਪਾਜ਼ੇਟਿਵ, ਲਾਰਵਾ ਮਿਲਣ ’ਤੇ 195 ਲੋਕਾਂ ਨੂੰ ਜੁਰਮਾਨਾ

ਬਠਿੰਡਾ – ਬਰਸਾਤ ਦੇ ਮੌਸਮ ਦੌਰਾਨ ਮੱਛਰਾਂ ਦੀ ਬਹੁਤਾਤ ਕਾਰਨ ਡੇਂਗੂ ਦਾ ਖਤਰਾ ਲਗਾਤਾਰ ਵਧਦਾ ਜਾ ਰਿਹਾ ਹੈ, ਜਦੋਂ ਕਿ ਜ਼ਿਲਾ ਸਿਹਤ ਵਿਭਾਗ ਵੀ ਡੇਂਗੂ ਨਾਲ ਨਜਿੱਠਣ ਲਈ ਪ੍ਰਬੰਧ ਕਰ ਰਿਹਾ ਹੈ। ਸਿਹਤ ਵਿਭਾਗ ਵੱਲੋਂ ਡੇਂਗੂ ਦੇ ਸ਼ੱਕ ’ਤੇ ਕੁੱਲ 496 ਲੋਕਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ’ਚੋਂ 15 ਲੋਕ ਪਾਜ਼ੇਟਿਵ ਪਾਏ ਗਏ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

 

ਇਸ ਤੋਂ ਇਲਾਵਾ ਲਗਭਗ 200 ਚਿਕਨਗੁਨੀਆ ਟੈਸਟ ਕੀਤੇ ਗਏ, ਜਿਨ੍ਹਾਂ ’ਚੋਂ 2 ਲੋਕ ਪਾਜ਼ੇਟਿਵ ਪਾਏ ਗਏ। ਸਿਹਤ ਵਿਭਾਗ ਵੱਲੋਂ ਡੇਂਗੂ ਦੇ ਮਰੀਜ਼ਾਂ ਦੇ ਇਲਾਜ ਲਈ ਸਿਵਲ ਹਸਪਤਾਲ ’ਚ 47 ਬੈੱਡਾਂ ਦਾ ਡੇਂਗੂ ਵਾਰਡ ਬਣਾਇਆ ਗਿਆ ਹੈ, ਜਿਸ ’ਚ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ। ਸਿਹਤ ਵਿਭਾਗ ਦੀਆਂ ਟੀਮਾਂ ਡੇਂਗੂ ਦੇ ਲਾਰਵੇ ਦੀ ਭਾਲ ’ਚ ਲਗਾਤਾਰ ਸਰਵੇਖਣ ਕਰ ਰਹੀਆਂ ਹਨ ਅਤੇ ਜੇਕਰ ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ। ਸਿਹਤ ਵਿਭਾਗ ਵੱਲੋਂ ਮਿਲੇ ਡੇਂਗੂ ਦੇ ਲਾਰਵੇ ਦੇ 237 ਕੇਸ ਚਲਾਨ ਲਈ ਨਿਗਮ ਨੂੰ ਭੇਜੇ ਗਏ ਸਨ, ਜਿਨ੍ਹਾਂ ’ਚੋਂ ਨਿਗਮ ਨੇ 195 ਕੇਸਾਂ ਦਾ ਚਲਾਨ ਕੀਤਾ ਹੈ।