Thursday, December 26, 2024

Become a member

Get the best offers and updates relating to Liberty Case News.

― Advertisement ―

spot_img
spot_img
HomeDeshਚੱਲਦੀ ਰੇਲਗੱਡੀ ’ਚ ਸਿਗਰੇਟ ਪੀਣ ਤੋਂ ਰੋਕਣਾ ਪਿਆ ਭਾਰੀ, ਹੁਣ ਜ਼ਿੰਦਗੀ ਤੇ...

ਚੱਲਦੀ ਰੇਲਗੱਡੀ ’ਚ ਸਿਗਰੇਟ ਪੀਣ ਤੋਂ ਰੋਕਣਾ ਪਿਆ ਭਾਰੀ, ਹੁਣ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਨੌਜਵਾਨ

 

ਲੁਧਿਆਣਾ ਵਿੱਚ ਇੱਕ ਨੌਜਵਾਨ ਨੂੰ ਕੁੱਝ ਲੋਕਾਂ ਨੂੰ ਸਿਗਰੇਟ ਪੀਣ ਤੋਂ ਰੋਕਣਾ ਓਦੋਂ ਮਹਿੰਗਾ ਪੈ ਗਿਆ ਜਦੋਂ ਲੋਕਾਂ ਨੇ ਉਸਨੂੰ ਚੱਲਦੀ ਰੇਲ ਗੱਡੀ ਤੋਂ ਹੇਠਾਂ ਸੁੱਟ ਦਿੱਤਾ। ਇਸ ਦੌਰਾਨ ਨੌਜਵਾਨ ਦੇ ਹੇਠਲੇ ਸਰੀਰ ਵਿੱਚ ਅਧਰੰਗ ਹੋ ਗਿਆ। ਉਸ ਦੀ ਰੀੜ੍ਹ ਦੀ ਹੱਡੀ ਟੁੱਟ ਗਈ। ਫਿਲਹਾਲ ਨੌਜਵਾਨ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਆਈਸੀਯੂ ’ਚ ਭਰਤੀ ਹੈ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।

ਜਾਣਕਾਰੀ ਮੁਤਾਬਕ ਘਟਨਾ ਇੱਕ ਮਹੀਨਾ ਪਹਿਲਾਂ ਦੀ ਦੱਸੀ ਜਾ ਰਹੀ ਹੈ। ਕਿਉਂਕਿ ਉਸ ਸਮੇਂ ਨੌਜਵਾਨ ਬਿਆਨ ਦੇਣ ਦੀ ਹਾਲਤ ’ਚ ਨਹੀਂ ਤਾਂ ਹੁਣ ਨੌਜਵਾਨ ਦੇ ਬਿਆਨਾਂ ਦੇ ਆਧਾਰ ’ਤੇ ਜੀਆਰਪੀ ਨੇ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ਼ ਕਰ ਲਿਆ ਹੈ। ਜ਼ਖ਼ਮੀ ਨੌਜਵਾਨ ਦੀ ਪਹਿਚਾਣ 23 ਸਾਲਾਂ ਤੁਸ਼ਾਰ ਠਾਕੁਰ ਵਾਸੀ ਗ੍ਰੇਟਰ ਕੈਲਾਸ਼, ਜੰਮੂ ਵਜੋਂ ਹੋਈ ਹੈ, ਜੋ ਜ਼ਿੰਦਗੀ ਨਾਲ ਸੰਘਰਸ਼ ਕਰ ਰਿਹਾ ਹੈ। ਇੱਕ ਮਹੀਨੇ ਬਾਅਦ ਹੁਣ ਤੁਸ਼ਾਰ ਦੀ ਸਿਹਤ ਵਿੱਚ ਕੁਝ ਸੁਧਾਰ ਹੋਇਆ ਤਾਂ ਉਸ ਨੇ ਪੁਲਿਸ ਨੂੰ ਇੱਕ ਬਿਆਨ ਟਾਈਪ ਕਰਕੇ ਈ-ਮੇਲ ਰਾਹੀਂ ਭੇਜਿਆ ਹੈ।

ਬਿਆਨ ’ਚ ਤੁਸ਼ਾਰ ਨੇ ਦੱਸਿਆ ਕਿ ਉਹ SSB ਦੀ ਇੱਕ ਇੰਟਰਵਿਊ ਲਈ ਜੰਮੂ ਤੋਂ ਅਹਿਮਦਾਬਾਦ ਜਾ ਰਿਹਾ ਸੀ। ਇਸ ਦੌਰਾਨ ਲੁਧਿਆਣਾ ਰੇਲਵੇ ਸਟੇਸ਼ਨ ਨੇੜੇ ਜਦੋਂ ਵਾਸ਼ਰੂਮ ਜਾਣ ਲੱਗਿਆ ਤਾਂ ਉਸ ਨੇ ਆਪਣੀ ਹੀ ਉੱਮਰ ਦੇ ਤਿੰਨ ਨੌਜਵਾਨਾਂ ਨੂੰ ਰੇਲਗੱਡੀ ’ਚ ਸਿਗਰੇਟ ਪੀਣ ਤੋਂ ਰੋਕਿਆ ਤਾਂ ਨੌਜਵਾਨਾਂ ਨਾਲ ਉਸ ਦੀ ਬਹਿਸ ਹੋ ਗਈ। ਪਰ ਫਿਰ ਜਦੋਂ ਉਹ ਵਾਸ਼ਰੂਮ ਤੋਂ ਬਾਹਰ ਆਇਆ ਤਾਂ ਤਿੰਨੇ ਨੌਜਵਾਨਾਂ ਨੇ ਉਸਨੂੰ ਫੜ ਕੇ ਚੱਲਦੀ ਰੇਲਗੱਡੀ ਤੋਂ ਧੱਕਾ ਦੇ ਦਿੱਤਾ। ਜਿਸ ਤੋਂ ਬਾਅਦ ਉਸਨੂੰ ਕੁੱਝ ਵੀ ਯਾਦ ਨਹੀਂ ਰਿਹਾ। ਪਰ ਹੁਣ ਜੇਕਰ ਉਹ ਉਨ੍ਹਾਂ ਨੌਜਵਾਨਾਂ ਨੂੰ ਦੇਖੇਗਾ ਤਾਂ ਤੁਰੰਤ ਪਹਿਚਾਣ ਲਵੇਗਾ।

ਇਸ ਦੇ ਨਾਲ ਹੀ ਬਿਆਨ ’ਚ ਨੌਜਵਾਨ ਨੇ ਅੱਗੇ ਦੱਸਿਆ ਕਿ ਮੇਰੇ ਨੱਕ ਅਤੇ ਗਰਦਨ ਵਿੱਚ ਫੀਡਿੰਗ ਅਤੇ ਆਕਸੀਜਨ ਪਾਈਪ ਹਨ, ਜਿਸ ਕਰਕੇ ਮੈਂ ਘੱਟ ਬੋਲ ਸਕਦਾ ਹਾਂ ਪਰ ਮੈਂ ਸਹੀ ਢੰਗ ਨਾਲ ਟਾਈਪ ਕਰ ਸਕਦਾ ਹਾਂ। ਹਾਦਸੇ ਦੌਰਾਨ ਉਸ ਦਾ ਬੈਗ ਵੀ ਟਰੇਨ ਵਿੱਚ ਹੀ ਰਹਿ ਗਿਆ ਜਿਸ ਵਿੱਚ ਉਸ ਦੇ ਵਿੱਦਿਅਕ ਸਰਟੀਫਿਕੇਟ ਸਨ।

ਇਸ ਤੋਂ ਇਲਾਵਾ ਤੁਸ਼ਾਰ ਦੇ ਪਿਤਾ ਵਰਿੰਦਰ ਸਿੰਘ ਦਾ ਕਹਿਣਾ ਹੈ ਕਿ ਤੁਸ਼ਾਰ 19 ਮਈ ਨੂੰ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਜੰਮੂ ਐਕਸਪ੍ਰੈਸ ਵਿੱਚ ਜੰਮੂ ਤੋਂ ਅਹਿਮਦਾਬਾਦ ਜਾ ਰਿਹਾ ਸੀ। ਉਹ ਫੌਜੀ ਅਫਸਰ ਬਣਨਾ ਚਾਹੁੰਦਾ ਸੀ, ਪਰ ਹੁਣ ਸ਼ਾਇਦ ਉਹ ਕਦੇ ਤੁਰ ਨਹੀਂ ਸਕੇਗਾ। ਉਸ ਦਾ ਜਨੂੰਨ ਫੌਜ ਵੱਲ ਜ਼ਿਆਦਾ ਸੀ। ਅਸੀਂ ਦੋਸ਼ੀਆਂ ਲਈ ਸਖ਼ਤ ਸਜ਼ਾ ਚਾਹੁੰਦੇ ਹਾਂ।

ਦੂਜੇ ਪਾਸੇ ਐੱਸਐੱਚਓ ਜਤਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਜੀਆਰਪੀ ਨੇ ਤੁਸ਼ਾਰ ਦੇ ਬਿਆਨ ਦਰਜ਼ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ। ਪਰ ਡਾਕਟਰਾਂ ਨੇ ਉਸ ਨੂੰ 6 ਵਾਰ ਅਨਫਿਟ ਕਰਾਰ ਦਿੱਤਾ। ਹੁਣ ਜਦੋਂ ਸ਼ਿਕਾਇਤ ਮਿਲੀ ਹੈ ਤਾਂ ਸਟੇਸ਼ਨ ਅਤੇ ਆਸਪਾਸ ਦੇ ਸੀਸੀਟੀਵੀ ਚੈੱਕ ਕੀਤੇ ਜਾਣਗੇ। ਤੁਸ਼ਾਰ ਨੇ ਦੋਸ਼ੀਆਂ ਦੀ ਸ਼ਕਲ ਦੱਸੀ ਹੈ, ਉਸ ਨਾਲ ਮੈਚ ਕਰਕੇ ਦੋਸ਼ੀਆਂ ਨੂੰ ਟਰੇਸ ਕਰਕੇ ਜਲਦੀ ਕਾਬੂ ਕਰ ਲਿਆ ਜਾਵੇਗਾ।