Become a member

Get the best offers and updates relating to Liberty Case News.

― Advertisement ―

spot_img
spot_img
HomeBig Newsਖਾਣੇ ਨੂੰ ਲੈ ਕੇ ਹੋਈ ਲੜਾਈ ਨੇ ਧਾਰਿਆ ਖੂਨੀ ਰੂਪ, ਨੌਜਵਾਨ ਦਾ...

ਖਾਣੇ ਨੂੰ ਲੈ ਕੇ ਹੋਈ ਲੜਾਈ ਨੇ ਧਾਰਿਆ ਖੂਨੀ ਰੂਪ, ਨੌਜਵਾਨ ਦਾ ਕਰ ‘ਤਾ ਕਤਲ

ਗੁਰੂਗ੍ਰਾਮ : ਗੁਰੂਗ੍ਰਾਮ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕ 19 ਸਾਲਾ ਨੌਜਵਾਨ ਨੇ ਆਪਣੇ ਸਾਥੀ ਨਾਲ ਲੜਾਈ-ਝਗੜੇ ਤੋਂ ਬਾਅਦ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਕਤਲ ਦੇ ਦੋਸ਼ ਵਿੱਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਘਟਨਾ 14 ਅਗਸਤ ਦੀ ਰਾਤ ਨੂੰ ਗਾਂਧੀ ਨਗਰ ਕਲੋਨੀ ਵਿੱਚ ਇੱਕ ਨਿਰਮਾਣ ਅਧੀਨ ਇਮਾਰਤ ਵਿੱਚ ਵਾਪਰੀ, ਜਿੱਥੇ ਉੱਤਰ ਪ੍ਰਦੇਸ਼ ਦੇ ਅੰਬੇਡਕਰ ਨਗਰ ਦਾ ਰਹਿਣ ਵਾਲਾ ਪੱਪੂ ਕੁਮਾਰ (35) ਰਹਿੰਦਾ ਸੀ। ਉਹ ਦੋ ਹੋਰ ਵਿਅਕਤੀਆਂ ਉਮੇਸ਼ ਅਤੇ ਰਾਜੇਸ਼ ਨਾਲ ਕੰਮ ਕਰਦਾ ਸੀ। ਮ੍ਰਿਤਕ ਪੱਪੂ ਦੇ ਛੋਟੇ ਭਰਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਨੁਸਾਰ ਉਮੇਸ਼ ਅਤੇ ਪੱਪੂ ਵਿਚਕਾਰ ਖਾਣਾ ਡਿੱਗਣ ਨੂੰ ਲੈ ਕੇ ਝਗੜਾ ਹੋ ਗਿਆ ਸੀ। ਰਾਜੇਸ਼ ਨੇ ਇਸ ਸਥਿਤੀ ਨੂੰ ਸ਼ਾਂਤ ਕਰਨ ਲਈ ਉਹਨਾਂ ਦੋਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।