Become a member

Get the best offers and updates relating to Liberty Case News.

― Advertisement ―

spot_img
spot_img
HomeBig Newsਇਜ਼ਰਾਈਲ ਵੱਲੋਂ ਗਾਜ਼ਾ ਸ਼ਹਿਰ ’ਚ ਜ਼ਮੀਨੀ ਹਮਲੇ ਸ਼ੁਰੂ, 41 ਲੋਕਾਂ ਦੀ ਮੌਤ,...

ਇਜ਼ਰਾਈਲ ਵੱਲੋਂ ਗਾਜ਼ਾ ਸ਼ਹਿਰ ’ਚ ਜ਼ਮੀਨੀ ਹਮਲੇ ਸ਼ੁਰੂ, 41 ਲੋਕਾਂ ਦੀ ਮੌਤ, 3 ਲੱਖ ਲੋਕਾਂ ਨੇ ਛੱਡਿਆ ਸ਼ਹਿਰ

 

 

ਤੇਲ ਅਵੀਵ — ਇਜ਼ਰਾਈਲ ਨੇ ਗਾਜ਼ਾ ਸ਼ਹਿਰ ਵਿਚ ਜ਼ਮੀਨੀ ਹਮਲੇ ਸ਼ੁਰੂ ਕਰ ਦਿੱਤੇ ਹਨ। ਸੀ. ਐੱਨ. ਐੱਨ. ਨੇ ਮੰਗਲਵਾਰ ਸਵੇਰੇ 2 ਇਜ਼ਰਾਈਲੀ ਅਧਿਕਾਰੀਆਂ ਦੇ ਹਵਾਲੇ ਨਾਲ ਇਸ ਦੀ ਪੁਸ਼ਟੀ ਕੀਤੀ। ਇਹ ਹਮਲਾ ਗਾਜ਼ਾ ਸ਼ਹਿਰ ਦੇ ਬਾਹਰੀ ਇਲਾਕਿਆਂ ਤੋਂ ਸ਼ੁਰੂ ਹੋਇਆ। ਇਜ਼ਰਾਈਲ ਦੇ ਹਵਾਈ ਹਮਲੇ ਰਾਤ ਭਰ ਇੱਥੇ ਜਾਰੀ ਰਹੇ। ਇਨ੍ਹਾਂ ਹਮਲਿਆਂ ਵਿਚ 41 ਲੋਕ ਮਾਰੇ ਗਏ। ਇਜ਼ਰਾਈਲੀ ਫੌਜ ਦੇ ਇਕ ਅਧਿਕਾਰੀ ਅਨੁਸਾਰ ਹੁਣ ਤੱਕ ਲੱਗਭਗ 3.2 ਲੱਖ ਲੋਕ ਸ਼ਹਿਰ ਛੱਡ ਕੇ ਚਲੇ ਗਏ ਹਨ।

 

ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਕਿਹਾ ਕਿ ਫੌਜ ਬੰਧਕਾਂ ਦੀ ਰਿਹਾਈ ਅਤੇ ਹਮਾਸ ਦੀ ਹਾਰ ਲਈ ਬਹਾਦਰੀ ਨਾਲ ਲੜ ਰਹੀ ਹੈ। ਕਾਟਜ਼ ਨੇ ਕਿਹਾ ਕਿ ਗਾਜ਼ਾ ਸੜ ਰਿਹਾ ਹੈ, ਫੌਜ ਪੂਰੀ ਤਾਕਤ ਨਾਲ ਅੱਤਵਾਦੀ ਟਿਕਾਣਿਆਂ ’ਤੇ ਹਮਲੇ ਕਰ ਰਹੀ ਹੈ। ਇਜ਼ਰਾਈਲ ਨੇ ਪਿਛਲੇ ਮਹੀਨੇ ਮਤਲਬ ਅਗਸਤ ’ਚ ਗਾਜ਼ਾ ਸ਼ਹਿਰ ’ਤੇ ਕਬਜ਼ਾ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ। ਇਸ ਦੇ ਤਹਿਤ ਲੱਗਭਗ 60 ਹਜ਼ਾਰ ਰਿਜ਼ਰਵ ਫੌਜੀ ਜਵਾਨਾਂ ਨੂੰ ਡਿਊਟੀ ’ਤੇ ਬੁਲਾਉਣ ਦਾ ਨਿਰਦੇਸ਼ ਜਾਰੀ ਕੀਤਾ ਗਿਆ ਸੀ। ਯੋਜਨਾ ਦੇ ਅਨੁਸਾਰ ਗਾਜ਼ਾ ਸ਼ਹਿਰ ’ਤੇ ਕਬਜ਼ਾ ਕਰਨ ਦੀ ਮੁਹਿੰਮ ਲਈ ਕੁੱਲ 1.30 ਲੱਖ ਫੌਜੀ ਜਵਾਨ ਤਾਇਨਾਤ ਕੀਤੇ ਜਾਣਗੇ। ਜਵਾਨਾਂ ਨੂੰ ਡਿਊਟੀ ’ਤੇ ਜਾਣ ਤੋਂ ਘੱਟੋ-ਘੱਟ 2 ਹਫ਼ਤੇ ਪਹਿਲਾਂ ਨੋਟਿਸ ਦਿੱਤਾ ਜਾਵੇਗਾ।