Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ ! ਕਾਂਗਰਸ ਪਾਰਟੀ 'ਚ ਸਾਹਮਣੇ ਆਈ...

ਪੰਜਾਬ ਦੀ ਸਿਆਸਤ ‘ਚ ਵੱਡੀ ਹਲਚਲ ! ਕਾਂਗਰਸ ਪਾਰਟੀ ‘ਚ ਸਾਹਮਣੇ ਆਈ ਧੜੇਬੰਦੀ

 

 

ਜਲੰਧਰ – ਕਾਂਗਰਸ ਦੀ ‘ਸੰਗਠਨ ਸਿਰਜਣ ਮੁਹਿੰਮ’ ਤਹਿਤ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਅਹੁਦੇ ਲਈ ਚੋਣ ਪ੍ਰਕਿਰਿਆ ਵਿਚ ਕਰਤਾਰਪੁਰ ਹਲਕੇ ਵਿਚ ਕਾਂਗਰਸੀ ਆਗੂਆਂ ਦੀ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਬੀਤੇ ਦਿਨ ਸਥਾਨਕ ਰਾਜਿੰਦਰ ਨਗਰ ਸਥਿਤ ਜ਼ਿਲ੍ਹਾ ਕਾਂਗਰਸ ਦਫ਼ਤਰ ਵਿਖੇ ਦੋ ਵੱਖ-ਵੱਖ ਮੀਟਿੰਗਾਂ ਕੀਤੀਆਂ ਗਈਆਂ। ਪਹਿਲੀ ਮੀਟਿੰਗ ਸਵੇਰੇ 10 ਵਜੇ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਦੀ ਅਗਵਾਈ ਵਿਚ ਹੋਈ, ਜਦਕਿ ਦੂਜੀ ਮੀਟਿੰਗ ਦੁਪਹਿਰ 12 ਵਜੇ ਹਲਕਾ ਇੰਚਾਰਜ ਰਾਜਿੰਦਰ ਸਿੰਘ ਦੀ ਅਗਵਾਈ ਵਿਚ ਬੁਲਾਈ ਗਈ। ਦੋਵਾਂ ਮੀਟਿੰਗਾਂ ਵਿਚ ‘ਸੰਗਠਨ ਸਿਰਜਣ ਮੁਹਿੰਮ’ ਦੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਆਬਜ਼ਰਵਰ ਅਤੇ ਛੱਤੀਸਗੜ੍ਹ ਤੋਂ ਵਿਧਾਇਕ ਭੁਵਨ ਕਾਪੜੀ ਮੌਜੂਦ ਸਨ। ਉਨ੍ਹਾਂ ਵਰਕਰਾਂ ਦੇ ਵਿਚਾਰ ਸੁਣੇ ਅਤੇ ਬੰਦ ਕਮਰੇ ਵਿਚ ਦੋਵਾਂ ਧੜਿਆਂ ਤੋਂ ਜ਼ਿਲ੍ਹਾ ਪ੍ਰਧਾਨ ਅਹੁਦੇ ਲਈ ਰਾਏ ਮੰਗੀ।

ਹਾਲਾਂਕਿ ਇਸ ਮੁਹਿੰਮ ਦਾ ਉਦੇਸ਼ ਕਾਂਗਰਸ ਸੰਗਠਨ ਨੂੰ ਮਜ਼ਬੂਤ ਕਰਨਾ ਹੈ ਪਰ ਜਿਸ ਤਰ੍ਹਾਂ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆਈ ਹੈ, ਉਸ ਨਾਲ ਪਾਰਟੀ ਦੀ ਹਾਲਤ ਹੋਰ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਅਜਿਹੇ ਹਾਲਾਤ ਪਾਰਟੀ ਦੇ 2027 ਮਿਸ਼ਨ ਨੂੰ ਹੋਰ ਪਿੱਛੇ ਧੱਕ ਸਕਦੇ ਹਨ।

ਉਥੇ ਹੀ ਕਾਂਗਰਸ ਦੇ ਵਰਕਰ ਇਸ ਧੜੇਬੰਦੀ ਤੋਂ ਨਿਰਾਸ਼ ਹਨ। ਸੰਗਠਨ ਮਜ਼ਬੂਤ ਹੋਣ ਦੀ ਬਜਾਏ ਹੋਰ ਖਿੱਲਰਦਾ ਦਿਸ ਰਿਹਾ ਹੈ। ਵਰਕਰਾਂ ਦਾ ਕਹਿਣਾ ਹੈ ਕਿ ਆਗੂਆਂ ਦੀ ਆਪਸੀ ਲੜਾਈ ਪਾਰਟੀ ਲਈ ਨੁਕਸਾਨਦੇਹ ਸਾਬਿਤ ਹੋਵੇਗੀ ਅਤੇ ਵਰਕਰਾਂ ਦਾ ਮਨੋਬਲ ਡੇਗੇਗੀ। ਇਹ ਪੂਰਾ ਘਟਨਾਕ੍ਰਮ ਸਾਫ਼ ਦਰਸਾਉਂਦਾ ਹੈ ਕਿ ਕਾਂਗਰਸ ਦੀ ਧੜੇਬੰਦੀ ਹੁਣ ਜ਼ਮੀਨੀ ਪੱਧਰ ਤੱਕ ਪਹੁੰਚ ਚੁੱਕੀ ਹੈ। ਆਗੂਆਂ ਦੀਆਂ ਇੱਛਾਵਾਂ ਅਤੇ ਆਪਸੀ ਖਿੱਚੋਤਾਣ ਸੰਗਠਨ ਲਈ ਵੱਡੀ ਰੁਕਾਵਟ ਬਣ ਰਹੀ ਹੈ, ਜਿਸ ਨਾਲ ਵਰਕਰਾਂ ਦੀਆਂ ਉਮੀਦਾਂ ਟੁੱਟਦੀਆਂ ਜਾ ਰਹੀਆਂ ਹਨ।