ਪੰਜਾਬ ਸਰਕਾਰ ਵੱਲੋਂ ਲੋਕਾਂ ਲਈ ਪ੍ਰਾਪਰਟੀ ਟੈਕਸ ’ਚ 30 ਸਤੰਬਰ ਤੱਕ 10 ਫੀਸਦੀ ਛੋਟ ਦਿੱਤੀ ਗਈ ਹੈ, ਜਿਸ ਦਾ ਲੋਕ ਲਾਭ ਵੀ ਲੈ ਰਹੇ ਹਨ। ਉਥੇ ਹੀ ਲੋਕਾਂ ਦੀ ਸਹੂਲਤ ਲਈ ਕਮਿਸ਼ਨਰ ਨਗਰ ਨਿਗਮ ਵੱਲੋਂ ਛੁੱਟੀ ਵਾਲੇ ਦਿਨ ਵੀ ਪ੍ਰਾਪਰਟੀ ਟੈਕਸ ਭਰਨ ਲਈ ਦਫਤਰ ਖੋਲ੍ਹਣ ਦੇ ਹੁਕਮ ਦਿੱਤੇ ਗਏ ਹਨ।
ਵਿੱਤੀ ਸਾਲ ’ਚ ਨਿਗਮ ਦੇ ਗੱਲੇ ’ਚ ਪ੍ਰਾਪਰਟੀ ਟੈਕਸ ਦੀ 21.80 ਲੱਖ ਰੁਪਏ ਰਿਕਵਰੀ ਹੋਈ ਹੈ। ਕਮਿਸ਼ਨਰ ਵੱਲੋਂ ਪ੍ਰਾਪਰਟੀ ਟੈਕਸ ਵਿਭਾਗ ਦੇ ਸਾਰੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਸਾਰੇ ਸੁਪਰਡੈਂਟ ਅਤੇ ਇੰਸਪੈਕਟਰ ਆਪਣੇ-ਆਪਣੇ ਇਲਾਕਿਆਂ ’ਚ ਰਿਕਵਰੀ ਨੂੰ ਲੈ ਕੇ ਤਿਆਰ ਰਹਿਣ ਅਤੇ ਵੱਧ ਤੋਂ ਵੱਧ ਰਿਕਵਰੀ ਲਿਆਉਣ, ਜਿਸ ਨੂੰ ਲੈ ਕੇ ਵਿਭਾਗ ਦੀਆਂ ਟੀਮਾਂ ਕਮਰਸ਼ੀਅਲ ਅਦਾਰਿਆਂ ’ਤੇ ਵੱਧ ਫੋਕਸ ਕਰ ਰਹੀਆਂ ਹਨ। ਇਸ ਸਾਲ ਪ੍ਰਾਪਰਟੀ ਟੈਕਸ ਵਿਭਾਗ ਨੇ ਪਿਛਲੇ ਸਾਲ ਦੇ ਮੁਕਾਬਲੇ ਪ੍ਰਾਪਰਟੀ ਟੈਕਸ ਰਿਕਵਰੀ ’ਚ ਵੀ ਵਾਧਾ ਕੀਤਾ ਹੈ।

