Become a member

Get the best offers and updates relating to Liberty Case News.

― Advertisement ―

spot_img
spot_img
HomeBig Newsਮੋਟਰਸਾਈਕਲ ਤੇ ਟੈਂਕਰ ਵਿਚਾਲੇ ਭਿਆਨਕ ਟੱਕਰ, ਤਿੰਨ ਵਿਦਿਆਰਥੀਆਂ ਦੀ ਮੌਤ

ਮੋਟਰਸਾਈਕਲ ਤੇ ਟੈਂਕਰ ਵਿਚਾਲੇ ਭਿਆਨਕ ਟੱਕਰ, ਤਿੰਨ ਵਿਦਿਆਰਥੀਆਂ ਦੀ ਮੌਤ

ਗ੍ਰੇਟਰ ਨੋਇਡਾ- ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ‘ਚ ਮੋਟਰਸਾਈਕਲ ਅਤੇ ਪਾਣੀ ਦੇ ਟੈਂਕਰ ਵਿਚਕਾਰ ਟੱਕਰ ਹੋਣ ਕਾਰਨ ਦੋਪਹੀਆ ਵਾਹਨ ਸਵਾਰ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ। ਇਕ ਪੁਲਿਸ ਬੁਲਾਰੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਗਾਜ਼ੀਆਬਾਦ ਦੀ ਪੰਚਵਟੀ ਕਾਲੋਨੀ ਦੇ ਰਹਿਣ ਵਾਲੇ ਸਵੈਮ ਸਾਗਰ (19), ਗਾਜ਼ੀਪੁਰ ਜ਼ਿਲ੍ਹੇ ਦੇ ਖੁਦੁਰਾ ਪਿੰਡ ਦੇ ਰਹਿਣ ਵਾਲੇ ਕੁਸ਼ (21) ਅਤੇ ਬਰੇਲੀ ਜ਼ਿਲ੍ਹੇ ਦੇ ਸੈਟੇਲਾਈਟ ਕਾਲੋਨੀ ਦੇ ਰਹਿਣ ਵਾਲੇ ਸਮਰਥ ਪੁੰਡੀਰ (18) ਵਜੋਂ ਹੋਈ ਹੈ।

ਉਨ੍ਹਾਂ ਦੱਸਿਆ ਕਿ ਇਹ ਹਾਦਸਾ ਐਤਵਾਰ ਰਾਤ ਬੀਟਾ-2 ਥਾਣਾ ਖੇਤਰ ‘ਚ ਯਮੁਨਾ ਐਕਸਪ੍ਰੈੱਸ ਦੇ ਚੁਹੜਪੁਰ ਅੰਡਰਪਾਸ ਨੇੜੇ ਵਾਪਰਿਆ। ਗੌਤਮ ਬੁੱਧ ਯੂਨੀਵਰਸਿਟੀ (ਜੀਬੀਯੂ) ‘ਚ ਪੜ੍ਹਨ ਵਾਲੇ ਇਹ ਤਿੰਨੋਂ ਵਿਦਿਆਰਥੀ ਜਦੋਂ ਭੋਜਨ ਲੈਣ ਲਈ ਮੋਟਰਸਾਈਕਲ ਤੋਂ ਪੂਰਵਾਂਚਲ ਸੋਸਾਇਟੀ ਕੋਲ ਇਕ ਢਾਬੇ ‘ਤੇ ਜਾ ਰਹੇ ਸਨ, ਉਦੋਂ ਦਰੱਖਤਾਂ ਨੂੰ ਪਾਣੀ ਦੇ ਰਹੇ ਇਕ ਟੈਂਕਰ ਨਾਲ ਉਨ੍ਹਾਂ ਦੀ ਮੋਟਰਸਾਈਕਲ ਟਕਰਾ ਗਈ। ਬੁਲਾਰੇ ਅਨੁਸਾਰ, ਹਾਦਸੇ ‘ਚ ਤਿੰਨੋਂ ਵਿਦਿਆਰਥੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਸਵੈਮ ਸਾਗਰ ਅਤੇ ਕੁਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਸਮਰਥ ਪੁੰਡੀਰ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਵੱਡੇ ਹਸਪਤਾਲ ‘ਚ ਰੈਫਰ ਕੀਤਾ ਗਿਆ ਪਰ ਉੱਥੇ ਉਸ ਨੇ ਦਮ ਤੋੜ ਦਿੱਤਾ