ਜਲੰਧਰ ਪੱਛਮੀ ਚੋਣਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਪੰਜਾਬ ਦੌਰੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਅੰਮ੍ਰਿਤਸਰ ਪਹੁੰਚੇ ਜਿੱਥੇ ਉਹ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਨਾਇਬ ਸਿੰਘ ਸੈਣੀ ਅੱਜ ਸ਼ਾਮ ਨੂੰ ਜਲੰਧਰ ਪੱਛਮੀ ਚੋਣਾਂ ਦੌਰਾਨ ਭਾਜਪਾ ਉਮੀਦਵਾਰ ਲਈ ਚੋਣ ਪ੍ਰਚਾਰ ਕਰਨਗੇ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੀਐਮ ਸੈਣੀ ਨੇ ਪੰਜਾਬ-ਹਰਿਆਣਾ ਪਾਣੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਨੂੰ ਹਰਿਆਣਾ ਦਾ ਵੱਡਾ ਭਰਾ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਹੀ ਹਰਿਆਣਾ ਬਣਿਆ। ਅਸੀਂ ਪੰਜਾਬ ਦੇ ਛੋਟੇ ਭਰਾ ਹਾਂ। ਅਸੀਂ ਅਪੀਲ ਕਰਦੇ ਹਾਂ ਕਿ ਵੱਡੇ ਭਰਾ ਦਾ ਫਰਜ਼ ਹੈ, ਛੋਟੇ ਭਰਾ ਨੂੰ ਪਾਣੀ ਪਿਲਾਉਣਾ। ਹਰਿਆਣਾ ਦੀ ਬਹੁਤ ਸਾਰੀ ਜ਼ਮੀਨ ਪਾਣੀ ਦੀ ਉਡੀਕ ਕਰ ਰਹੀ ਹੈ। ਪੰਜਾਬ ਵੱਡਾ ਭਰਾ ਹੋਣ ਦੇ ਨਾਤੇ ਛੋਟੇ ਭਰਾ ਨੂੰ ਨਿਰਾਸ਼ ਨਹੀਂ ਕਰੇਗਾ। ਇਸ ਦੇ ਨਾਲ ਹੀ ਸੀਐੱਮ ਸੈਣੀ ਨੇ ਉਮੀਦ ਜਤਾਈ ਕਿ ਵੱਡਾ ਭਰਾ (ਪੰਜਾਬ) ਛੋਟੇ ਭਰਾ (ਹਰਿਆਣਾ) ਨੂੰ ਪਾਣੀ ਜ਼ਰੂਰ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਗੁਰੂ ਨਾਨਕ ਦੇਵ ਜੀ ਦੇ ਬਚਨ ਹਨ- ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ।