Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਗੰਭੀਰ ਬਣੇ ਹਾਲਾਤ ਨੂੰ ਦੇਖਦੇ ਹੋਏ ਲੁਧਿਆਣਾ ਡੀ. ਸੀ. ਨੇ ਫੌਜ ਤੋਂ...

ਗੰਭੀਰ ਬਣੇ ਹਾਲਾਤ ਨੂੰ ਦੇਖਦੇ ਹੋਏ ਲੁਧਿਆਣਾ ਡੀ. ਸੀ. ਨੇ ਫੌਜ ਤੋਂ ਮੰਗੀ ਮਦਦ

 

ਸਾਹਨੇਵਾਲ/ਕੁਹਾੜਾ : ਪਿੰਡ ਸਸਰਾਲੀ ’ਚ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਉਪਰ ਲਗਾਤਾਰ ਬਣੇ ਹੋਏ ਬੰਨ੍ਹ ਟੁੱਟਣ ਦੇ ਖ਼ਤਰੇ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਲੁਧਿਆਣਾ ਵਲੋਂ ਫੌਜ ਦੀ ਮਦਦ ਮੰਗੀ ਗਈ ਹੈ। ਬੀਤੇ ਲਗਭਗ 20-22 ਦਿਨਾਂ ਤੋਂ ਲਗਾਤਾਰ ਡਰ ਅਤੇ ਚਿੰਤਾਂ ਦੇ ਸਾਏ ਹੇਠ ਦਿਨ ਕੱਢ ਰਹੇ ਸਸਰਾਲੀ ਅਤੇ ਆਸਪਾਸ ਦੇ ਪਿੰਡਾਂ ਦੇ ਲੋਕਾਂ ਵਲੋਂ ਲਗਾਤਾਰ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਪਰ ਪਿਛਲੇ ਕੁਝ ਦਿਨਾਂ ਤੋਂ ਸਤਲੁਜ ਦਰਿਆ ਦੇ ਪਾਣੀ ਵਲੋਂ ਰਾਸਤਾ ਬਦਲਣ ਦੇ ਚੱਲਦੇ ਧੁੱਸੀ ਬੰਨ੍ਹ ਦੇ ਕਿਨਾਰਿਆਂ ਨੂੰ ਲੱਗ ਰਹੇ ਖੋਰੇ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਵਲੋਂ ਦਿੱਤੇ ਗਏ ਹੁਕਮਾਂ ਤੋਂ ਬਾਅਦ ਐੱਸ.ਡੀ.ਐੱਮ. ਜਸਲੀਨ ਕੌਰ ਭੁੱਲਰ ਵਲੋਂ ਫੌਜ ਨੂੰ ਪੱਤਰ ਲਿਖ ਕੇ ਮਦਦ ਮੰਗੀ ਗਈ ਹੈ।

ਦੱਸਣਯੋਗ ਹੈ ਕਿ ਭਾਖੜਾ ਨੰਗਲ ਡੈਮ ਤੋਂ ਛੱਡੇ ਗਏ ਪਾਣੀ ਦੇ ਚੱਲਦੇ ਸਤਲੁਜ ਦਰਿਆ ’ਚ ਵਧੇ ਪਾਣੀ ਦੇ ਪੱਧਰ ਕਾਰਨ ਪਿੰਡ ਸਸਰਾਲੀ ਅਤੇ ਆਸਪਾਸ ਦੇ ਪਿੰਡਾਂ ਦੀ ਲਗਭਗ 350 ਤੋਂ 400 ਏਕੜ ਫਸਲ ਪੂਰੀ ਤਰ੍ਹਾ ਬਰਬਾਦ ਹੋ ਗਈ। ਸਸਰਾਲੀ ਅਤੇ ਆਸਪਾਸ ਦੇ ਪਿੰਡਾਂ ਦੇ ਲੋਕਾਂ ਨੇ ਐੱਨ.ਡੀ.ਆਰ.ਐੱਫ. ਅਤੇ ਫੌਜ ਦੀਆਂ ਟੀਮਾਂ ਦੀ ਮਦਦ ਨਾਲ ਬੰਨ੍ਹ ਦੇ ਕੁਝ ਹਿੱਸੇ ਨੂੰ ਪੱਕਾ ਕਰਕੇ ਹੜ੍ਹਾ ਦੇ ਖ਼ਤਰੇ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਹੈ ਪਰ ਹੁਣ ਮੁੜ ਤੋਂ ਸਤਲੁਜ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਕਿਨਾਰਿਆਂ ਨੂੰ ਹੋ ਰਹੇ ਨੁਕਸਾਨ ਕਾਰਨ ਲੋਕਾਂ ਦੀਆਂ ਚਿੰਤਾਵਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ।