Become a member

Get the best offers and updates relating to Liberty Case News.

― Advertisement ―

spot_img
spot_img
HomeBig Newsਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਮਜੀਠੀਆ ਨਾਲ ਜੇਲ੍ਹ 'ਚ ਮੁਲਾਕਾਤ ਨੇ ਛੇੜੀ...

ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਮਜੀਠੀਆ ਨਾਲ ਜੇਲ੍ਹ ‘ਚ ਮੁਲਾਕਾਤ ਨੇ ਛੇੜੀ ਨਵੀਂ ਚਰਚਾ

ਚੰਡੀਗੜ੍ਹ : ਪੰਜਾਬ ਦੀ ਸਿਆਸਤ ਇਕ ਵਾਰ ਫਿਰ ਨਵੀਆਂ ਗਤੀਵਿਧੀਆਂ ਨਾਲ ਗਰਮਾਈ ਹੋਈ ਹੈ। ਨਾਭਾ ਜੇਲ੍ਹ ‘ਚ ਡੇਰਾ ਰਾਧਾ ਸਵਾਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਨੇ ਸਿਆਸੀ ਹਲਕਿਆਂ ’ਚ ਚਰਚਿਆਂ ਨੂੰ ਜਨਮ ਦੇ ਦਿੱਤਾ ਹੈ। ਇਹ ਮੁਲਾਕਾਤ ਸਿਰਫ਼ ਪਰਿਵਾਰਕ ਸਬੰਧਾਂ ਤੱਕ ਸੀਮਤ ਨਹੀਂ ਰਹੀ, ਸਗੋਂ ਇਸ ਦੇ ਪਿੱਛੇ ਸਿਆਸੀ ਅਸਰ ਤੇ ਸੰਭਾਵਨਾਵਾਂ ’ਤੇ ਵੀ ਵੱਖ-ਵੱਖ ਵਿਸ਼ਲੇਸ਼ਣ ਹੋ ਰਹੇ ਹਨ।
ਨਾਭਾ ਜੇਲ੍ਹ ’ਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਮਜੀਠੀਆ ਨਾਲ ਕਰੀਬ 45 ਮਿੰਟ ਤਕ ਗੱਲਬਾਤ ਕੀਤੀ। ਜਾਣਕਾਰੀ ਅਨੁਸਾਰ ਇਹ ਮੁਲਾਕਾਤ ਆਮ ਪਰਿਵਾਰਕ ਹਾਲ-ਚਾਲ ਤੋਂ ਅੱਗੇ ਸਿਆਸੀ ਮਾਹੌਲ ’ਚ ਵੀ ਡੂੰਘੇ ਸੰਕੇਤ ਛੱਡ ਗਈ ਹੈ। ਦਿਲਚਸਪੀ ਦੀ ਗੱਲ ਇਹ ਹੈ ਕਿ ਜਿੱਥੇ ਪਰਿਵਾਰਕ ਮੈਂਬਰਾਂ ਨੂੰ ਵੀ ਜ਼ਿਆਦਾ ਸਮਾਂ ਨਹੀਂ ਮਿਲਦਾ, ਉੱਥੇ ਬਾਬਾ ਜੀ ਦੀ ਇਹ ਲੰਬੀ ਮੁਲਾਕਾਤ ਕਈ ਸਵਾਲਾਂ ਨੂੰ ਜਨਮ ਦੇ ਰਹੀ ਹੈ।ਇਸ ਤੋਂ ਪਹਿਲਾਂ ਅਗਸਤ ਵਿਚ ਰੱਖੜੀ ’ਤੇ ਮਜੀਠੀਆ ਦੀ ਭੈਣ ਤੇ ਅਕਾਲੀ ਦਲ ਦੀ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਲਈ ਨਾਭਾ ਜੇਲ੍ਹ ਗਈ ਸੀ ਪਰ ਉਨ੍ਹਾਂ ਨੇ ਮੀਡੀਆ ਅੱਗੇ ਦਾਅਵਾ ਕੀਤਾ ਸੀ ਕਿ ਸਰਕਾਰ ਨੇ ਵਾਰ-ਵਾਰ ਬੇਨਤੀਆਂ ਦੇ ਬਾਵਜੂਦ ਚਾਰ ਦਿਨਾਂ ਤੱਕ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ। ਹਰਸਿਮਰਤ ਅਨੁਸਾਰ ਉਹ ਦਿੱਲੀ ਤੋਂ ਸਿੱਧਾ ਨਾਭਾ ਪਹੁੰਚੇ ਪਰ ਜੇਲ੍ਹ ਦੇ ਗੇਟ ’ਤੇ ਹੀ ਰੋਕ ਦਿੱਤਾ ਗਿਆ। ਉਨ੍ਹਾਂ ਨੂੰ ਸਿਰਫ ਉਸ ਵੇਲੇ ਅੰਦਰ ਜਾਣ ਦੀ ਇਜਾਜ਼ਤ ਮਿਲੀ, ਜਦੋਂ ਉਹ ਡੱਟ ਕੇ ਜੇਲ੍ਹ ਦੇ ਗੇਟ ’ਤੇ ਖੜ੍ਹੀ ਰਹੀ।