Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ ਪੁਲਸ ਦੇ ਅਸਲੀ ਮੁਲਾਜ਼ਮਾਂ ਦੀ ਫਰਜ਼ੀ ਰੇਡ! 3 ਕਾਰੋਬਾਰੀਆਂ ਤੋਂ ਮੰਗੀ...

ਪੰਜਾਬ ਪੁਲਸ ਦੇ ਅਸਲੀ ਮੁਲਾਜ਼ਮਾਂ ਦੀ ਫਰਜ਼ੀ ਰੇਡ! 3 ਕਾਰੋਬਾਰੀਆਂ ਤੋਂ ਮੰਗੀ 10 ਕਰੋੜ ਦੀ ਫਿਰੌਤੀ

 

ਲੁਧਿਆਣਾ – ਮਹਾਨਗਰ ’ਚ ਇਕ ਫਰਜ਼ੀ ਰੇਡ ਦੀ ਖੌਫਨਾਕ ਖੇਡ ਸਾਹਮਣੇ ਆਈ ਹੈ, ਜਿਸ ਵਿਚ ਕਮਿਸ਼ਨਰੇਟ ਲੁਧਿਆਣਾ ਦੇ ਇਕ ਏ. ਐੱਸ. ਆਈ., ਹੈੱਡ ਕਾਂਸਟੇਬਲ ਨੇ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਹੋਰ ਪ੍ਰਾਈਵੇਟ ਵਿਅਕਤੀਆਂ ਨੂੰ ਨਾਲ ਲੈ ਕੇ ਨੋਇਡਾ ਦੇ ਇਕ ਕਾਲ ਸੈਂਟਰ ’ਚ ਫਰਜ਼ੀ ਰੇਡ ਮਾਰੀ, ਜਿਥੋਂ 3 ਕਾਰੋਬਾਰੀਆਂ ਨੂੰ ਅਗਵਾ ਕਰ ਕੇ ਲੁਧਿਆਣਾ ਦੇ ਇਕ ਢਾਬੇ ’ਚ ਲਿਆ ਕੇ ਬੰਦੀ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਛੱਡਣ ਬਦਲੇ 10 ਕਰੋੜ ਦੀ ਮੰਗ ਕੀਤੀ।

ਜਦ ਪੈਸੇ ਨਾ ਮਿਲੇ ਤਾਂ ਉਨ੍ਹਾਂ ਨੂੰ ਅਸਲੀ ਪੁਲਸ ਕੋਲ ਕੇਸ ਦਰਜ ਕਰਵਾਉਣ ਲਈ ਲੈ ਗਏ ਪਰ ਅਗਵਾ ਹੋਏ ਕਾਰੋਬਾਰੀਆਂ ਨੇ ਅਸਲੀ ਪੁਲਸ ਦੇ ਸਾਹਮਣੇ ਉਨ੍ਹਾਂ ਦੀ ਫਰਜ਼ੀ ਰੇਡ ਦੀ ਪੋਲ ਖੋਲ੍ਹ ਦਿੱਤੀ, ਜਿਸ ਤੋਂ ਬਾਅਦ ਥਾਣਾ ਪੁਲਸ ਨੇ ਇਹ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਅਤੇ ਬਾਅਦ ’ਚ ਖੰਨਾ ਦੀ ਸਾਈਬਰ ਸੈੱਲ ਦੀ ਪੁਲਸ ਨੇ 6 ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ।

ਇਸ ਵਿਚ ਲੁਧਿਆਣਾ ’ਚ ਤਾਇਨਾਤ ਏ. ਐੱਸ. ਆਈ. ਕੁਲਦੀਪ ਸਿੰਘ, ਹੈੱਡ ਕਾਂਸਟੇਬਲ ਬਲਵਿੰਦਰ ਸਿੰਘ, ਆਮ ਆਦਮੀ ਪਾਰਟੀ ਦੇ ਨੇਤਾ ਗਗਨਦੀਪ ਸਿੰਘ ਐਪਲ, ਕਰਨਦੀਪ ਸਿੰਘ, ਮਨੀ ਅਤੇ ਇਕ ਅਣਪਛਾਤਾ ਸ਼ਾਮਲ ਹੈ।

ਸਾਈਬਰ ਕ੍ਰਾਈਮ ਸੈੱਲ ਦੇ ਇੰਚਾਰਜ ਨਰਪਿੰਦਰ ਸਿੰਘ ਨੇ ਦੱਸਿਆ ਕਿ ਇਕ ਹਫਤਾ ਪਹਿਲਾਂ ਜਦ ਉਹ ਆਪਣੇ ਸਾਈਬਰ ਥਾਣੇ ਵਿਚ ਪੁੱਜੇ ਤਾਂ ਉਥੇ ਏ. ਐੱਸ. ਆਈ. ਕੁਲਦੀਪ ਸਿੰਘ, ਹੈੱਡ ਕਾਂਸਟੇਬਲ ਬਲਵਿੰਦਰ ਸਿੰਘ, ਇਕ ਹੋਰ ਪੁਲਸ ਕਰਮਚਾਰੀ ਅਤੇ ਉਨ੍ਹਾਂ ਨਾਲ 3 ਪ੍ਰਾਈਵੇਟ ਵਿਅਕਤੀ ਸਨ, ਜੋ ਕਿ ਕਰਨਦੀਪ ਸਿੰਘ ਐਪਲ, ਸੁਖਵਿੰਦਰ ਸਿੰਘ ਅਤੇ ਮਨੀ ਸਨ, ਇਨ੍ਹਾਂ ਲੋਕਾਂ ਦੇ ਨਾਲ 3 ਹੋਰ ਲੋਕ ਵੀ ਸਨ, ਜਿਸ ਵਿਚ ਅਹਿਮਦਾਬਾਦ ਦਾ ਤਰੁਣ ਅਗਰਵਾਲ, ਹੇਰਤ ਸ਼ਾਹ ਅਤੇ ਤਾਮਿਲਨਾਡੂ ਦਾ ਥੁਰਾਈ ਰਾਜ ਸੀ।

ਇਸ ਦੌਰਾਨ ਜਦ ਉਸ ਨੇ ਪੁਲਸ ਵਾਲਿਆਂ ਤੋਂ ਪੁੱਛਿਆ ਕਿ ਇਹ ਲੋਕ ਕੌਣ ਹਨ ਤਾਂ ਹੈੱਡ ਕਾਂਸਟੇਬਲ ਬਲਵਿਦਰ ਸਿੰਘ ਨੇ ਕਿਹਾ ਕਿ ਉਹ ਤਿੰਨੇ ਸਾਈਬਰ ਫਰਾਡ ਕਰਦੇ ਹਨ ਅਤੇ ਕਾਲ ਸੈਂਟਰ ਚਲਾਉਂਦੇ ਹਨ। ਇਨ੍ਹਾਂ ਲੋਕਾਂ ’ਤੇ ਕੇਸ ਦਰਜ ਕੀਤਾ ਜਾਵੇ।