Become a member

Get the best offers and updates relating to Liberty Case News.

― Advertisement ―

spot_img
spot_img
HomeBig Newsਪੰਜਾਬ 'ਚ ਤੇਲ ਵਾਲੇ ਕੈਂਟਰ ਕਾਰਨ ਵਾਪਰਿਆ ਭਿਆਨਕ ਹਾਦਸਾ! ਵਿਛ ਗਈਆਂ ਲਾਸ਼ਾਂ

ਪੰਜਾਬ ‘ਚ ਤੇਲ ਵਾਲੇ ਕੈਂਟਰ ਕਾਰਨ ਵਾਪਰਿਆ ਭਿਆਨਕ ਹਾਦਸਾ! ਵਿਛ ਗਈਆਂ ਲਾਸ਼ਾਂ

ਸ੍ਰੀ ਮੁਕਤਸਰ ਸਾਹਿਬ – ਸ਼ਹਿਰ ਦੇ ਮਲੋਟ ਬਠਿੰਡਾ ਰੋਡ ਬਾਈਪਾਸ ‘ਤੇ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਤੇਲ ਵਾਲੇ ਕੈਂਟਰ ਦੀ ਟੱਕਰ ਨਾਲ ਸਕੂਟਰੀ ਸਵਾਰ ਦੋ ਲੜਕੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਲੜਕੀਆਂ ਨੇੜਲੇ ਪਿੰਡ ਥਾਂਦੇਵਾਲਾ ਅਤੇ ਪਿੰਡ ਰੂੜਿਆਂਵਾਲੀ ਦੀਆਂ ਰਹਿਣ ਵਾਲੀਆਂ ਸਨ ਜੋ ਕਿ ਸੈਂਟ ਸਹਾਰਾ ਗਰੁੱਪ ਦੇ ਮਾਨਵਤਾ ਫਾਊਂਡੇਸ਼ਨ ਦੇ ਹੋਮ ਕੇਅਰ ਦੇ ਵਿਚ ਨਰਸਿੰਗ ਦਾ ਕੋਰਸ ਕਰ ਰਹੀਆਂ ਸਨ।

ਇਹ ਦੋਵੇਂ ਲੜਕੀਆਂ ਸਰਕਾਰੀ ਹਸਪਤਾਲ ਵਿਚ ਇੰਟਰਸ਼ਿਪ ਤੋਂ ਬਾਅਦ ਸਕੂਟਰੀ ਰਾਹੀਂ ਵਾਪਸ ਆਪਣੇ ਘਰ ਜਾ ਰਹੀਆਂ ਸਨ ਤਾਂ ਮਲੋਟ ਬਠਿੰਡਾ ਰੋਡ ਬਾਈਪਾਸ ਤੇ ਤੇਲ ਵਾਲੇ ਕੈਂਟਰ ਨੇ ਇਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਹਾਦਸਾ ਇਨ੍ਹਾਂ ਦਰਦਨਾਕ ਸੀ ਕਿ ਦੋਵਾਂ ਲੜਕੀਆਂ ਦੇ ਸਿਰ ਟਾਈਰ ਹੇਠਾਂ ਆ ਗਏ ਤੇ ਮੌਕੇ ‘ਤੇ ਹੀ ਦੋਵਾਂ ਦੀ ਦਰਨਾਕ ਮੌਤ ਹੋ ਗਈ। ਮ੍ਰਿਤਕ ਲੜਕੀਆਂ ਦੀ ਪਛਾਣ ਪਿੰਡ ਰਹੂੜਿਆਂਵਾਲੀ ਵਾਸੀ 28 ਸਾਲਾਂ ਰਾਜਵੀਰ ਕੌਰ ਪੁੱਤਰੀ ਕਿੱਕਰ ਸਿੰਘ ਤੇ ਪਿੰਡ ਥਾਂਦੇਵਾਲਾ ਵਾਸੀ 22 ਸਾਲਾ ਰੇਨੂ ਪੁੱਤਰੀ ਬਲਵਿੰਦਰ ਸਿੰਘ ਵਜੋਂ ਹੋਈ ਹੈ। ਰਾਜਵੀਰ ਕੌਰ ਮੈਰਿਡ ਸੀ ਅਤੇ ਉਸ ਦੇ ਦੋ ਬੱਚੇ ਵੀ ਹਨ।

ਦੱਸਿਆ ਜਾ ਰਿਹਾ ਹੈ ਕਿ ਜਿਸ ਜਗ੍ਹਾ ਤੇ ਹਾਦਸਾ ਹੋਇਆ ਉਸ ਜਗ੍ਹਾ ਤੇ ਸੜਕ ਕਾਫੀ ਖਸਤਾ ਹਾਲਤ ਸੀ। ਫਿਲਹਾਲ ਸੜਕ ਸੁਰੱਖਿਆ ਫੋਰਸ ਅਤੇ ਪੁਲਸ ਨੇ ਮੌਕੇ ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।