Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਕੰਮ ਤੋਂ ਘਰ ਜਾ ਰਹੀ ਕੁੜੀ ਨੂੰ ਰਸਤੇ 'ਚ ਘੇਰ ਨੌਜਵਾਨਾਂ ਨੇ...

ਕੰਮ ਤੋਂ ਘਰ ਜਾ ਰਹੀ ਕੁੜੀ ਨੂੰ ਰਸਤੇ ‘ਚ ਘੇਰ ਨੌਜਵਾਨਾਂ ਨੇ ਕੀਤਾ ਵੱਡਾ ਕਾਂਡ, ਤੜਫ਼-ਤੜਫ਼ ਕੇ ਹੋਈ ਮੌਤ

ਗੜ੍ਹਸ਼ੰਕਰ-ਗੜ੍ਹਸ਼ੰਕਰ ਤੋਂ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਲੈਬਾਰਟਰੀ ’ਚ ਕੰਮ ਕਰਦੀ ਕੰਚਨ ਨਾਂ ਦੀ ਕੁੜੀ ਦੀ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕੁੜੀ ਦੇ ਪਿਤਾ ਮੇਵਾ ਚੰਦ ਵਾਸੀ ਪਿੰਡ ਘਾਗੋਂ ਗੁਰੂ ਨੇ ਸਿਵਲ ਹਸਪਤਾਲ ਗੜ੍ਹਸ਼ੰਕਰ ’ਚ ਦੱਸਿਆ ਕਿ ਕੰਚਨ ਗੁਰਦੁਆਰਾ ਸਿੰਘ ਸਭਾ ਸਾਹਿਬ ਗੜ੍ਹਸ਼ੰਕਰ ਦੇ ਕੋਲ ਲੈਬਾਰਟਰੀ ਵਿਚ ਕੰਮ ਕਰਦੀ ਸੀ। ਕੰਮ ਖ਼ਤਮ ਕਰਨ ਤੋਂ ਬਾਅਦ ਉਹ ਅਪਣੀ ਸਕੂਟੀ ’ਤੇ ਵਾਪਸ ਪਿੰਡ ਜਾ ਰਹੀ ਸੀ। ਇਸ ਦੌਰਾਨ ਪਨਾਮ ਨੇੜੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਆਏ, ਜਿਨ੍ਹਾਂ ਨੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ। ਉਨ੍ਹਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਮੋੜ ’ਤੇ ਸਕੂਟੀ ਘੇਰ ਕੇ ਕੁੜੀ ਦਾ ਗਲਾ ਘੁੱਟ ਕੇ ਮੋਬਾਇਲ ਫੋਨ ਅਤੇ ਪੈਸੇ ਖੋਹ ਲਏ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੌਕੇ ਤੋਂ ਫਰਾਰ ਹੋ ਗਏ।

ਮੇਵਾ ਚੰਦ ਨੇ ਦੱਸਿਆ ਕਿ ਉਹ ਵਾਰਦਾਤ ਦਾ ਪਤਾ ਲੱਗਣ ‘ਤੇ ਕੰਚਨ ਨੂੰ ਘਰ ਲੈ ਕੇ ਗਏ ਪਰ ਉਸ ਦੀ ਹਾਲਤ ਗੰਭੀਰ ਵੇਖ ਕੇ ਇਲਾਜ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਲੈ ਆਏ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਨੇ ਪੁਲਸ ਨੂੰ ਗੁਹਾਰ ਲਗਾਈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਐੱਸ. ਐੱਚ. ਓ. ਗੜ੍ਹਸ਼ੰਕਰ ਗਗਨਦੀਪ ਸਿੰਘ ਸੇਖੋਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।