ਅੰਮ੍ਰਿਤਸਰ -ਕੇਂਦਰੀ ਰੇਲਵੇ ਅਤੇ ਜਲ ਸ਼ਕਤੀ ਰਾਜ ਮੰਤਰੀ, ਭਾਰਤ ਸਰਕਾਰ, ਵੀਰਨਾ ਸੋਮੰਨਾ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਅਤੇ 300 ਕਰੋੜ ਨਾਲ ਸੁੰਦਰੀਕਰਨ ਨੂੰ ਲੈ ਕੇ ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਅੰਮ੍ਰਿਤਸਰ ਪਹੁੰਚਣ ’ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਆਪਣੇ ਅਧਿਕਾਰੀਆਂ ਸਮੇਤ ਕੇਂਦਰੀ ਮੰਤਰੀ ਦਾ ਫੁੱਲਾਂ ਦੇ ਗੁਲਦਸਤੇ ਅਤੇ ਸ਼ਾਲ ਨਾਲ ਸਵਾਗਤ ਕੀਤਾ। ਭਾਜਪਾ ਜ਼ਿਲਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਅੰਮ੍ਰਿਤਸਰ ਵਿਚ ਰੀਗੋ ਪੁਲ ਨੂੰ ਪੂਰਾ ਕਰਨ ਅਤੇ ‘ਵੰਦੇ ਭਾਰਤ’ ਐਕਸਪ੍ਰੈਸ ਟ੍ਰੇਨ ਨੂੰ ਸ਼ਾਮ ਤੋਂ ਸਵੇਰ ’ਤੇ ਚਲਾਉਣ ਦੀ ਮੰਗ ਕਰਦੇ ਹੋਏ ਇੱਕ ਮੰਗ ਪੱਤਰ ਸੌਂਪਿਆ।
ਕੇਂਦਰੀ ਮੰਤਰੀ ਵੀ. ਸੋਮੰਨਾ ਨੇ ਭਾਜਪਾ ਜ਼ਿਲਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਭਾਜਪਾ ਅੰਮ੍ਰਿਤਸਰ ਦਿਹਾਤੀ ਜ਼ਿਲਾ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ ਅਤੇ ਗੁਰਪ੍ਰਤਾਪ ਸਿੰਘ ਟਿੱਕਾ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਗੁਰੂ ਨਗਰੀ ਦੇ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਕੀਤਾ ਨਿਰੀਖਣ
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਵਿਕਾਸ ਲਈ ਵਚਨਬੱਧ ਹਨ ਅਤੇ ਉਨ੍ਹਾਂ ਨੇ ਪੰਜਾਬ ਨੂੰ ਕਈ ਵੱਡੇ ਪ੍ਰੋਜੈਕਟ ਦਿੱਤੇ ਹਨ, ਜਿਵੇਂ ਕਿ ਅੰਮ੍ਰਿਤਸਰ ਵਿਚ ਆਈ. ਆਈ. ਐੱਮ., ਬਠਿੰਡਾ ਵਿਚ ਏਮਜ਼, ਫਿਰੋਜ਼ਪੁਰ ਅਤੇ ਸੰਗਰੂਰ ਵਿਚ ਪੀ. ਜੀ. ਆਈ ਦੇ ਸੈਟੇਲਾਈਟ ਸੈਂਟਰ, ਦੋ ਨਵੇਂ ਹਵਾਈ ਅੱਡੇ, ਦਿੱਲੀ-ਅੰਮ੍ਰਿਤਸਰ-ਕਟੜਾ ਹਾਈਵੇ, ਸ਼ਾਹਪੁਰ ਕੰਢੀ ਪ੍ਰੋਜੈਕਟ ਦਾ ਵਿਸਥਾਰ, ਸਾਰੇ ਪ੍ਰਮੁੱਖ ਰੂਟਾਂ ’ਤੇ ਨਵੇਂ ਹਾਈਵੇਅ ਦਾ ਨਿਰਮਾਣ ਅਤੇ 27 ਰੇਲਵੇ ਸਟੇਸ਼ਨਾਂ ਦਾ ਵਿਸ਼ਵ ਪੱਧਰੀ ਆਧੁਨਿਕੀਕਰਨ, ਅੰਮ੍ਰਿਤਸਰ ਰੇਲਵੇ ਸਟੇਸ਼ਨ, ਜਿੱਥੇ ਭਾਰਤ ਅਤੇ ਵਿਦੇਸ਼ਾਂ ਤੋਂ ਹਜ਼ਾਰਾਂ ਸੈਲਾਨੀ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਅਤੇ ਰਿਟਰੀਟ ਸਮਾਰੋਹਾਂ ਵਿਚ ਸ਼ਾਮਲ ਹੋਣ ਲਈ ਰੋਜ਼ਾਨਾ ਗੁਰੂ ਨਾਨਕ ਨਗਰੀ ਆਉਂਦੇ ਹਨ, ਅਤੇ ਇੱਥੋਂ ਜੰਮੂ-ਕਸ਼ਮੀਰ ਵਿੱਚ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਲਈ ਜਾਂਦੇ ਹਨ, ਦਾ ਇਸ ਸਟੇਸ਼ਨ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਨਿਰੀਖਣ ਕੀਤਾ ਗਿਆ।

