Wednesday, December 25, 2024

Become a member

Get the best offers and updates relating to Liberty Case News.

― Advertisement ―

spot_img
spot_img
HomeINDIAਆਈਸੀਸੀ ਟੀ-20 ਵਿਸ਼ਵ ਕੱਪ ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 7 ਦੌੜਾਂ...

ਆਈਸੀਸੀ ਟੀ-20 ਵਿਸ਼ਵ ਕੱਪ ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 7 ਦੌੜਾਂ ਦੇ ਅੰਤਰ ਨਾਲ ਹਰਾਇਆ

ਸਪੋਰਟਸ ਡੈਸਕ – ਆਈਸੀਸੀ ਟੀ-20 ਵਿਸ਼ਵ ਕੱਪ 2024 ਸਮਾਪਤ ਹੋ ਗਿਆ ਹੈ। ਇਸ ਵਾਰ ਟੀ-20 ਵਿਸ਼ਵ ਕੱਪ 2 ਜੂਨ ਤੋਂ 29 ਜੂਨ ਤੱਕ ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਖੇਡਿਆ ਗਿਆ। ਕੇਨਸਿੰਗਟਨ ਓਵਲ ‘ਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਫਾਈਨਲ ਮੈਚ ਹੋਇਆ, ਜਿਸ ‘ਚ ਭਾਰਤੀ ਟੀਮ ਨੇ 7 ਦੌੜਾਂ ਨਾਲ ਯਾਦਗਾਰ ਜਿੱਤ ਹਾਸਲ ਕੀਤੀ। ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਤਾਂ ਮਾਲਾਮਾਲ ਹੋਈ ਹੀ ਹੈ, ਇਸ ਦੇ ਨਾਲ ਹੀ ਉਪ ਜੇਤੂ ਦੱਖਣੀ ਅਫ਼ਰੀਕਾ ਦੀ ਟੀਮ ‘ਤੇ ਵੀ ਪੈਸਿਆਂ ਦੀ ਬਰਸਾਤ ਹੋਈ ਹੈ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਇਸ ਮੈਗਾ ਈਵੈਂਟ ਲਈ ਪਹਿਲਾਂ ਹੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਸੀ। ਟੀ-20 ਵਿਸ਼ਵ ਕੱਪ 2024 ਲਈ ਕੁੱਲ 11.25 ਮਿਲੀਅਨ ਡਾਲਰ (ਲਗਭਗ 93.51 ਕਰੋੜ ਰੁਪਏ) ਦੀ ਇਨਾਮੀ ਰਾਸ਼ੀ ਤੈਅ ਕੀਤੀ ਗਈ ਸੀ।

ਟੀ-20 ਵਿਸ਼ਵ ਕੱਪ 2024 ਜਿੱਤਣ ਵਾਲੀ ਭਾਰਤੀ ਟੀਮ ਨੂੰ ਲਗਭਗ 20.36 ਕਰੋੜ ਰੁਪਏ (2.45 ਮਿਲੀਅਨ ਡਾਲਰ) ਮਿਲੇ ਹਨ। ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਜੇਤੂ ਟੀਮ ਨੂੰ ਇੰਨੀ ਰਕਮ ਮਿਲੀ ਹੈ। ਜਦੋਂ ਕਿ ਫਾਈਨਲ ਵਿੱਚ ਹਾਰਨ ਵਾਲੀ ਟੀਮ, ਯਾਨੀ ਉਪ ਜੇਤੂ ਦੱਖਣੀ ਅਫਰੀਕਾ ਨੂੰ ਲਗਭਗ 10.64 ਕਰੋੜ ਰੁਪਏ (1.28 ਮਿਲੀਅਨ ਡਾਲਰ) ਮਿਲੇ। ਜਦੋਂ ਕਿ ਸੈਮੀਫਾਈਨਲ ਵਿੱਚ ਪਹੁੰਚਣ ਵਾਲੀਆਂ ਦੋ ਹੋਰ ਟੀਮਾਂ, ਅਫਗਾਨਿਸਤਾਨ ਅਤੇ ਇੰਗਲੈਂਡ ਨੂੰ ਲਗਭਗ 6.54 ਕਰੋੜ ਰੁਪਏ (787,500 ਡਾਲਰ) ਦਿੱਤੇ ਗਏ ਸਨ। ਇਸ ਵਾਰ ਟੀ-20 ਵਿਸ਼ਵ ਕੱਪ ਵਿੱਚ 20 ਟੀਮਾਂ ਹਿੱਸਾ ਲੈ ਰਹੀਆਂ ਸਨ। ਹਰ ਟੀਮ ਨੂੰ ਆਈਸੀਸੀ ਵੱਲੋਂ ਕੁਝ ਰਕਮ ਦਿੱਤੀ ਜਾਂਦੀ ਸੀ। ਸੁਪਰ-8 (ਦੂਜੇ ਦੌਰ) ਤੋਂ ਅੱਗੇ ਨਾ ਵਧਣ ਵਾਲੀਆਂ ਟੀਮਾਂ ਨੂੰ 382,500 ਡਾਲਰ (ਲਗਭਗ 3.17 ਕਰੋੜ ਰੁਪਏ) ਮਿਲੇ।