Become a member

Get the best offers and updates relating to Liberty Case News.

― Advertisement ―

spot_img
spot_img
HomeBig News73 ਸਾਲਾ ਜਯੰਤੀ ਲਾਲ ਨੇ 1338 ਕਿਲੋਮੀਟਰ ਪੈਦਲ ਯਾਤਰਾ ਕਰ ਕੀਤੇ ਰਾਮਲੱਲਾ...

73 ਸਾਲਾ ਜਯੰਤੀ ਲਾਲ ਨੇ 1338 ਕਿਲੋਮੀਟਰ ਪੈਦਲ ਯਾਤਰਾ ਕਰ ਕੀਤੇ ਰਾਮਲੱਲਾ ਦੇ ਦਰਸ਼ਨ

ਅਯੁੱਧਿਆ – 73 ਸਾਲਾ ਜਯੰਤੀ ਲਾਲ ਹਰਜੀਵਨ ਦਾਸ ਪਟੇਲ ਨੇ ਵੀਰਵਾਰ ਨੂੰ ਅਯੁੱਧਿਆ ਧਾਮ ਪਹੁੰਚਕੇ ਆਪਣੇ 1990 ਵਿਚ ਲਏ ਗਏ ਸੰਕਲਪ ਨੂੰ ਪੂਰਾ ਕੀਤਾ। ਗੁਜਰਾਤ ਦੇ ਮੇਹਸਾਣਾ ਜ਼ਿਲੇ ਦੇ ਗ੍ਰਾਮ ਮੋਦੀਪੁਰ ਨਿਵਾਸੀ ਜਯੰਤੀ ਲਾਲ ਨੇ ਰਾਮ ਮੰਦਰ ਬਣ ਜਾਣ ਤੋਂ ਬਾਅਦ ਆਪਣੇ ਸੰਕਲਪ ਦੀ ਪੂਰਤੀ ਲਈ 1338 ਕਿਲੋਮੀਟਰ ਦੀ ਪੈਦਲ ਯਾਤਰਾ ਕੀਤੀ।ਜਯੰਤੀ ਲਾਲ ਨੇ ਦੱਸਿਆ ਕਿ ਉਨ੍ਹਾਂ ਨੇ ਰੋਜ਼ਾਨਾ 33-35 ਕਿਲੋਮੀਟਰ ਤੁਰਦੇ ਹੋਏ ਆਪਣੀ ਯਾਤਰਾ ਪੂਰੀ ਕੀਤੀ। ਯਾਤਰਾ ਦੌਰਾਨ ਉਹ ਜ਼ਿਆਦਾਤਰ ਮੰਦਰਾਂ, ਜਨਤਕ ਪਾਰਕਾਂ ਅਤੇ ਮਹਿਮਾਨ ਘਰਾਂ ਵਿਚ ਭੋਜਨ ਅਤੇ ਆਰਾਮ ਕਰਦੇ ਰਹੇ। 30 ਅਗਸਤ ਨੂੰ ਸ਼ੁਰੂ ਹੋਈ ਇਹ ਯਾਤਰਾ 40ਵੇਂ ਿਦਨ ਸਮਾਪਤ ਹੋਈ। ਐਸੋਸੀਏਟ ਤੀਰਥ ਯਾਤਰਾ ਅਧਿਕਾਰੀ ਸੁਬੋਧ ਮਿਸ਼ਰਾ ਨੇ ਦੱਸਿਆ ਕਿ ਜਯੰਤੀ ਲਾਲ ਦਾ ਦ੍ਰਿੜ ਇਰਾਦਾ ਅਦਭੁੱਤ ਸੀ। ਮੰਦਰ ਬਣਨ ਤੋਂ ਬਾਅਦ ਇਸ ਉਮਰ ਵਿਚ ਉਨ੍ਹਾਂ ਨੇ ਪੈਦਲ ਯਾਤਰਾ ਕਰ ਕੇ ਆਪਣੇ ਸੰਕਲਪ ਨੂੰ ਪੂਰਾ ਕੀਤਾ। ਅਯੁੱਧਿਆ ਪਹੁੰਚਦਿਆਂ ਹੀ ਉਨ੍ਹਾਂ ਨੇ ਰਾਮਲੱਲਾ, ਰਾਮ ਦਰਬਾਰ, ਭਰਤਕੁੰਡ, ਗੁਪਤਹਰੀ ਘਾਟ ਸਮੇਤ ਹੋਰ ਸਥਾਨਾਂ ’ਤੇ ਪੂਜਾ ਕੀਤੀ ਅਤੇ ਸਰਯੂ ਆਰਤੀ ਵਿਚ ਹਿੱਸਾ ਲਿਆ।