Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ ਦਾ ਇਹ ਸ਼ਹਿਰ ਪੂਰੀ ਤਰ੍ਹਾਂ ਹੋ ਗਿਆ ਬੰਦ, ਸੜਕਾਂ 'ਤੇ ਪੱਸਰਿਆ...

ਪੰਜਾਬ ਦਾ ਇਹ ਸ਼ਹਿਰ ਪੂਰੀ ਤਰ੍ਹਾਂ ਹੋ ਗਿਆ ਬੰਦ, ਸੜਕਾਂ ‘ਤੇ ਪੱਸਰਿਆ ਸੰਨਾਟਾ

 

 

ਬਟਾਲਾ : ਬੀਤੀ ਰਾਤ ਬਟਾਲਾ ਦੇ ਭੀੜ-ਭਾੜ ਵਾਲੇ ਇਲਾਕੇ ਖਜੂਰੀ ਗੇਟ ਨੇੜੇ ਅੰਨ੍ਹੇਵਾਹ ਗੋਲ਼ੀਆਂ ਮਾਰ ਕੇ ਦੋ ਨੌਜਵਾਨਾਂ ਨੂੰ ਕਤਲ ਕਰ ਦਿੱਤਾ ਗਿਆ। ਇਸ ਵਾਰਦਾਤ ਵਿਚ ਪੰਜ ਹੋਰ ਗੰਭੀਰ ਜ਼ਖਮੀ ਹੋਏ ਹਨ। ਇਸ ਫਾਇਰਿੰਗ ਦੀ ਵਾਰਦਾਤ ਨੂੰ ਲੈ ਕੇ ਅੱਜ ਕੁਝ ਜਥੇਬੰਦੀਆਂ ਨੇ ਬਟਾਲਾ ਬੰਦ ਦੀ ਕਾਲ ਦਿੱਤੀ ਅਤੇ ਖੁਦ ਬਾਜ਼ਾਰਾਂ ਵਿਚ ਨਿਕਲ ਕੇ ਦੁਕਾਨਾਂ ਬੰਦ ਕਰਵਾ ਦਿੱਤੀਆਂ।

 

ਇਸ ਦੌਰਾਨ ਸ਼ਿਵ ਸੇਨਾ ਆਗੂ ਰਮੇਸ਼ ਨਈਅਰ ਨੇ ਕਿਹਾ ਕਿ ਬੀਤੀ ਰਾਤ ਦੋ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਘਟਨਾ ਦੇ ਵਿਰੋਧ ਵਿਚ ਅੱਜ ਬਟਾਲਾ ਸ਼ਹਿਰ ਬੰਦ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਡਗਮਗਾ ਚੁੱਕੀ ਹੈ। ਅਪਰਾਧੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਮੁਲਜ਼ਮ ਅੱਜੇ ਤਕ ਗ੍ਰਿਫ਼ਤਾਰ ਨਹੀਂ ਕੀਤੇ ਗਏ ਹਨ।