Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਗਾਜ਼ਾ ’ਚ ਹਮਾਸ ਅਤੇ ਡੋਗਮੂਸ਼ ਕਬੀਲੇ ਦੇ ਲੜਾਕਿਆਂ ਵਿਚਾਲੇ ਝੜਪ, ਨੇਤਾ ਦੇ...

ਗਾਜ਼ਾ ’ਚ ਹਮਾਸ ਅਤੇ ਡੋਗਮੂਸ਼ ਕਬੀਲੇ ਦੇ ਲੜਾਕਿਆਂ ਵਿਚਾਲੇ ਝੜਪ, ਨੇਤਾ ਦੇ ਪੁੱਤ ਸਣੇ 64 ਲੋਕਾਂ ਦੀ ਮੌਤ

 

 

ਇੰਟਰਨੈਸ਼ਨਲ – ਗਾਜ਼ਾ ਸ਼ਹਿਰ ਵਿਚ ਹਮਾਸ ਅਤੇ ਡੋਗਮੂਸ਼ ਕਬੀਲੇ ਵਿਚਕਾਰ ਝੜਪ ਵਿਚ 64 ਲੋਕ ਮਾਰੇ ਗਏ ਹਨ। ਮ੍ਰਿਤਕਾਂ ਵਿਚ 52 ਡੋਗਮੂਸ਼ ਅਤੇ 12 ਹਮਾਸ ਲੜਾਕੇ ਸ਼ਾਮਲ ਹਨ।

 

ਹਮਾਸ ਦੇ ਟੈਲੀਵਿਜ਼ਨ ਚੈਨਲ ਦੇ ਅਨੁਸਾਰ ਝੜਪ ਵਿਚ ਹਮਾਸ ਦੇ ਸੀਨੀਅਰ ਅਧਿਕਾਰੀ ਬਾਸੇਮ ਨਈਮ ਦਾ ਪੁੱਤਰ ਵੀ ਮਾਰਿਆ ਗਿਆ। ਇਸ ਦੌਰਾਨ ਇਕ ਫਿਲਸਤੀਨੀ ਪੱਤਰਕਾਰ ਦਾ ਵੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।

 

ਮੀਡੀਆ ਰਿਪੋਰਟਾਂ ਦੇ ਅਨੁਸਾਰ ਹਿੰਸਾ ਉਦੋਂ ਭੜਕੀ ਜਦੋਂ ਹਮਾਸ ਲੜਾਕਿਆਂ ਨੇ ਸਬਰਾ ਖੇਤਰ ਵਿਚ ਕਬੀਲੇ ਦੇ ਟਿਕਾਣਿਆਂ ’ਤੇ ਹਮਲਾ ਕੀਤਾ। ਡੋਗਮੂਸ਼ ਕਬੀਲੇ ਨੇ ਦੋਸ਼ ਲਾਇਆ ਕਿ ਹਮਾਸ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਜੰਗਬੰਦੀ ਦਾ ਫਾਇਦਾ ਉਠਾਇਆ।

 

ਹਮਾਸ ਨੇ ਚਿਤਾਵਨੀ ਦਿੱਤੀ ਹੈ ਕਿ ਹਿੰਸਾ ਵਿਚ ਸ਼ਾਮਲ ਨਾ ਹੋਣ ਵਾਲੇ ਮਿਲੀਸ਼ੀਆ ਮੈਂਬਰਾਂ ਅਤੇ ਅਪਰਾਧੀਆਂ ਨੂੰ ਅਗਲੇ ਐਤਵਾਰ ਤੱਕ ਆਤਮ ਸਮਰਪਣ ਕਰਨਾ ਪਵੇਗਾ, ਨਹੀਂ ਤਾਂ ਸਖ਼ਤ ਸਜ਼ਾ ਦਿੱਤੀ ਜਾਵੇਗੀ।