Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫ਼ਾ ਦੇ ਇਕਲੌਤੇ ਪੁੱਤਰ ਦਾ ਦਿਹਾਂਤ

ਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫ਼ਾ ਦੇ ਇਕਲੌਤੇ ਪੁੱਤਰ ਦਾ ਦਿਹਾਂਤ

 

ਜਲੰਧਰ — ਪੰਜਾਬ ਦੇ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫ਼ਾ ਦੇ ਇਕਲੌਤੇ ਪੁੱਤਰ ਦਾ ਅਚਾਨਕ ਦਿਹਾਤ ਹੋਣ ਦੀ ਖ਼ਬਰ ਮਿਲੀ ਹੈ। ਮਲੇਰਕੋਟਲਾ ਹਾਊਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫ਼ਾ ਅਤੇ ਸਾਬਕਾ ਕਾਂਗਰਸ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੇ ਇਕਲੌਤੇ ਪੁੱਤਰ ਅਕੀਲ ਅਖ਼ਤਰ ਦਾ ਅਚਾਨਕ ਦਿਹਾਂਤ ਹੋ ਗਿਆ ਹੈ।
ਉਨ੍ਹਾਂ ਦੇ ਜਨਾਜੇ ਦੀ ਨਮਾਜ਼ ਅੱਜ ਸ਼ਾਮ 4:30 ਵਜੇ ਅਸਰ ਦੀ ਨਮਾਜ਼ ਤੋਂ ਬਾਅਦ ਉਨ੍ਹਾਂ ਦੇ ਜੱਦੀ ਪਿੰਡ ਹਰਦਾ ਖੇੜੀ (ਸਹਾਰਨਪੁਰ, ਉੱਤਰ ਪ੍ਰਦੇਸ਼) ਵਿੱਚ ਹੋਵੇਗੀ। ਜ਼ਿਕਰਯੋਗ ਹੈ ਕਿ ਸਾਬਕਾ ਡੀ. ਜੀ. ਪੀ. ਦੀ ਨੂੰਹ, ਜ਼ੈਨਬ ਅਖ਼ਤਰ ਪੰਜਾਬ ਵਕਫ਼ ਬੋਰਡ ਦੀ ਮੈਂਬਰ ਰਹਿ ਚੁੱਕੀ ਹੈ ਅਤੇ ਰਾਜਨੀਤੀ ਵਿੱਚ ਬਹੁਤ ਸਰਗਰਮ ਹੈ। ਉਨ੍ਹਾਂ ਦੇ ਪਤੀ ਦਾ ਅਚਾਨਕ ਦਿਹਾਂਤ ਹੋਣ ਮਗਰੋਂ ਸੋਗ ਦੀ ਲਹਿਰ ਫੈਲ ਗਈ ਹੈ।