ਅੱਤ ਦੀ ਗਰਮੀ ’ਚ ਜਿੱਥੇ ਮੌਨਸੂਨ ਦਾ ਮੌਸਮ ਲੋਕਾਂ ਨੂੰ ਸਕੂਨ ਦੇ ਰਿਹਾ ਹੈ, ਰਾਹਤ ਦੇ ਰਿਹਾ ਹੈ ਤਾਂ ਉੱਥੇ ਹੀ ਕੁੱਝ ਲੋਕਾਂ ਲਈ ਰਾਹਤ ਦੀ ਥਾਂ ਆਫ਼ਤ ਵੀ ਬਣ ਰਿਹਾ ਹੈ। ਮਾਮਲਾ ਸੰਗਰੂਰ ਦਾ ਹੈ, ਜਿੱਥੇ ਭਾਰੀ ਮੀਂਹ ਤੋਂ ਬਾਅਦ ਇੱਕ ਪੁਰਾਣੇ ਘਰ ਦੀ ਛੱਤ ਡਿੱਗਣ ਨਾਲ ਇੱਕ ਔਰਤ ਦੀ ਮੌਤ ਹੀ ਗਈ। ਹਾਦਸੇ ਉਪਰੰਤ ਆਲੇ ਦੁਆਲੇ ਦੇ ਲੋਕਾਂ ਵੱਲੋਂ ਬੜੀ ਮੁੱਸ਼ਕਤ ਤੋਂ ਬਾਅਦ ਕਰੀਬ ਦੋ ਘੰਟਿਆਂ ’ਚ ਔਰਤ ਨੂੰ ਬਾਹਰ ਕੱਢਿਆ ਗਿਆ। ਪਰ ਤਦ ਤੱਕ ਔਰਤ ਦਮ ਤੋੜ ਚੁੱਕੀ ਸੀ।
ਜਾਣਕਾਰੀ ਮੁਤਾਬਕ 70 ਸਾਲਾਂ ਮਹਿਲਾ ਆਪਣੇ ਪਤੀ ਸਮੇਤ ਘਰ ਦੇ ਅੰਦਰ ਸੌ ਰਹੇ ਸੀ ਕਿ ਮਹਿਲਾ ਦਾ ਪਤੀ ਉੱਠਿਆ ਤੇ ਪਿਸ਼ਾਬ ਕਰਨ ਲਈ ਚਲਾ ਗਿਆ। ਅਚਾਨਕ ਹੀ ਇਸ ਦੌਰਾਨ ਘਰ ਦੀਆਂ ਦੋਵੇਂ ਛੱਤਾਂ ਡਿੱਗ ਗਈਆਂ। ਜਿਸ ਕਾਰਨ ਅੰਦਰ ਸੌ ਰਹੀ ਮਹਿਲਾ ਲੈਂਟਰ ਦੇ ਮਲਬੇ ਦੇ ਹੇਠਾਂ ਦੱਬੀ ਗਈ। ਹਾਦਸੇ ਉਪਰੰਤ ਸ਼ੋਰ ਸੁਣ ਕੇ ਲੋਕ ਇੱਕਠੇ ਹੋਏ, ਜਿੰਨ੍ਹਾਂ ਵੱਲੋਂ ਦੋ ਘੰਟਿਆਂ ਬਾਅਦ ਔਰਤ ਨੂੰ ਬਾਹਰ ਕੱਢਿਆ ਗਿਆ। ਪਰ ਮਹਿਲਾ ਦੀ ਜਾਨ ਨਹੀਂ ਬਚਾਈ ਜਾ ਸਕੀ। ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।
ਜਾਣਕਾਰੀ ਦਿੰਦਿਆਂ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਰਾਤ ਨੂੰ ਸੁੱਤੇ ਸਮੇਂ ਅਚਾਨਕ ਕੁੱਝ ਡਿੱਗਣ ਦੀ ਆਵਾਜ਼ ਆਈ ਜਿਸ ਤੋਂ ਬਾਅਦ ਮੁਹੱਲਾ ਨਿਵਾਸੀਆਂ ਨੇ ਇਕੱਠੇ ਹੋ ਘਰ ਦਾ ਦਰਵਾਜਾ ਖੜਕਾਇਆ। ਪਰ ਜਦੋਂ ਅੰਦਰੋਂ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਦਰਵੱਜੇ ਨੂੰ ਧੱਕੇ ਨਾਲ ਤੋੜਿਆ ਗਿਆ। ਇਸ ਦੌਰਾਨ ਜਦੋਂ ਘਰ ਅੰਦਰ ਦੇਖਿਆ ਗਿਆ ਤਾਂ ਘਰ ਦੀਆਂ ਛੱਤਾਂ ਡਿੱਗੀਆਂ ਹੋਈਆਂ ਸਨ ਅਤੇ ਘਰ ਵਿੱਚ ਰਹਿਣ ਵਾਲੀ ਬਜ਼ੁਰਗ ਮਹਿਲਾ ਮਲਬੇ ਦੇ ਹੇਠਾਂ ਦਬੀ ਹੋਈ ਸੀ ਜਿਸ ਤੋਂ ਬਾਅਦ ਔਰਤ ਨੂੰ ਬਾਹਰ ਕੱਢਿਆ ਗਿਆ।