Become a member

Get the best offers and updates relating to Liberty Case News.

― Advertisement ―

spot_img
spot_img
HomeBig Newsਅਮਰੀਕਾ 'ਚ 1 ਲੱਖ ਭਾਰਤੀ ਡਰਾਈਵਰਾਂ ਸਿਰ ਮੰਡਰਾ ਰਿਹਾ ਵੱਡਾ ਖ਼ਤਰਾ !

ਅਮਰੀਕਾ ‘ਚ 1 ਲੱਖ ਭਾਰਤੀ ਡਰਾਈਵਰਾਂ ਸਿਰ ਮੰਡਰਾ ਰਿਹਾ ਵੱਡਾ ਖ਼ਤਰਾ !

 

ਇੰਟਰਨੈਸ਼ਨਲ ਡੈਸਕ- ਅਮਰੀਕਾ ’ਚ ਸਿੱਖ ਡਰਾਈਵਰਾਂ ਨਾਲ ਜੁੜੇ 2 ਭਿਆਨਕ ਸੜਕ ਹਾਦਸਿਆਂ ਤੋਂ ਬਾਅਦ ਉਨ੍ਹਾਂ ਨੂੰ ਜਾਰੀ ਕੀਤੇ ਗਏ ਡਰਾਈਵਿੰਗ ਲਾਇਸੈਂਸ ਸਵਾਲਾਂ ਦੇ ਘੇਰੇ ’ਚ ਹਨ।

ਇਨ੍ਹਾਂ ਦੋਵਾਂ ਸੜਕ ਹਾਦਸਿਆਂ ’ਚ ਡਰਾਈਵਰਾਂ ਦੀ ਲਾਪ੍ਰਵਾਹੀ ਕਾਰਨ 6 ਲੋਕਾਂ ਦੀ ਮੌਤ ਹੋਈ ਹੈ। ਦੋਵੇਂ ਹੀ ਡਰਾਈਵਰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖਲ ਹੋਏ ਸਨ।ਇਨ੍ਹਾਂ ਹਾਦਸਿਆਂ ਤੋਂ ਬਾਅਦ ਅਮਰੀਕਾ ’ਚ ਹੋਏ ਇਕ ਵਿਆਪਕ ਸੰਘੀ ਆਡਿਟ ’ਚ ਪਾਇਆ ਗਿਆ ਕਿ ਅਜਿਹੇ ਡਰਾਈਵਰਾਂ ਨੂੰ ਵਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕਰਨ ’ਚ ਭਾਰੀ ਬੇਨਿਯਮੀਆਂ ਪਾਈਆਂ ਗਈਆਂ ਹਨ, ਜਿਸ ਕਾਰਨ ਅਮਰੀਕਾ ’ਚ ਕੰਮ ਕਰਨ ਵਾਲੇ ਭਾਰਤ ਤੋਂ ਆਏ 1 ਲੱਖ ਤੋਂ ਵੱਧ ਪ੍ਰਵਾਸੀ ਟਰੱਕ ਡਰਾਈਵਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੇ ਗੈਰ-ਕਾਨੂੰਨੀ

ਇਮੀਗ੍ਰੇਸ਼ਨ ਨੇ ਅਮਰੀਕਾ ’ਚ ਨਵੀਂ ਬਹਿਸ ਛੇੜ ਦਿੱਤੀ ਹੈ।ਇਕ ਰਿਪੋਰਟ ਦੇ ਅਨੁਸਾਰ ਅਮਰੀਕੀ ਆਵਾਜਾਈ ਵਿਭਾਗ (ਡੀ.ਓ.ਟੀ.) ਨੇ ਆਪਣੇ ਸੰਘੀ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ (ਐੱਫ.ਐੱਮ.ਸੀ.ਐੱਸ.ਏ.) ਰਾਹੀਂ ਹਾਲ ਹੀ ਵਿਚ ਇਕ ਦੇਸ਼ ਵਿਆਪੀ ਆਡਿਟ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ,

ਜਿਸ ’ਚ ਖੁਲਾਸਾ ਹੋਇਆ ਹੈ ਕਿ ਕਈ ਸੂਬਿਆਂ ਨੇ ਕਾਨੂੰਨੀ ਸਥਿਤੀ ਅਤੇ ਅੰਗਰੇਜ਼ੀ ਮੁਹਾਰਤ ਦੇ ਸੰਘੀ ਮਾਪਦੰਡਾਂ ਦੀ ਉਲੰਘਣਾ ਕਰਦੇ ਹੋਏ, ਗੈਰ-ਯੋਗਤਾ ਪ੍ਰਾਪਤ ਬਿਨੈਕਾਰਾਂ ਨੂੰ ਸੀ.ਡੀ.ਐੱਲ. ਜਾਰੀ ਕੀਤੇ ਹਨ।

ਇਨ੍ਹਾਂ ’ਚ ਬਿਨਾਂ ਦਸਤਾਵੇਜ਼ ਵਾਲੇ ਪ੍ਰਵਾਸੀ ਵੀ ਸ਼ਾਮਲ ਹਨ।