Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ ਦੇ ਸਿਵਲ ਹਸਪਤਾਲ 'ਚ ਵੱਡੀ ਘਟਨਾ, ਪ੍ਰਾਈਵੇਟ ਰੂਮ 'ਚ ਮਰੀਜ਼ ਨੇ...

ਪੰਜਾਬ ਦੇ ਸਿਵਲ ਹਸਪਤਾਲ ‘ਚ ਵੱਡੀ ਘਟਨਾ, ਪ੍ਰਾਈਵੇਟ ਰੂਮ ‘ਚ ਮਰੀਜ਼ ਨੇ ਲਿਆ ਫਾਹਾ

 

ਫਤਿਹਗੜ੍ਹ ਸਾਹਿਬ – ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਚ ਇਲਾਜ ਅਧੀਨ ਇਕ ਮਰੀਜ਼ ਨੇ ਫਾਹਾ ਲੈ ਆਪਣੇ ਜੀਵਨ ਦੀ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਹਿਚਾਣ ਪ੍ਰਗਟ ਸਿੰਘ, ਨਿਵਾਸੀ ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ, ਜਿਸਨੇ ਇਲਾਜ ਲਈ ਹਸਪਤਾਲ ਦਾ ਪ੍ਰਾਈਵੇਟ ਰੂਮ ਲਿਆ ਹੋਇਆ ਸੀ।

ਥਾਣਾ ਫਤਿਹਗੜ੍ਹ ਸਾਹਿਬ ਦੇ ਸਹਾਇਕ ਥਾਣੇਦਾਰ ਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 25 ਅਕਤੂਬਰ 2025 ਨੂੰ ਪ੍ਰਗਟ ਸਿੰਘ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿੱਚ ਦਾਖਲ ਹੋਇਆ ਸੀ। ਬੀਤੀ ਰਾਤ ਉਸਨੇ ਹਸਪਤਾਲ ਦੇ ਪ੍ਰਾਈਵੇਟ ਰੂਮ ਵਿੱਚ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਇਸ ਸਬੰਧੀ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਮੌਤ ਦੇ ਕਾਰਨਾਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਸਹਾਇਕ ਥਾਣੇਦਾਰ ਰਜਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।