Become a member

Get the best offers and updates relating to Liberty Case News.

― Advertisement ―

spot_img
spot_img
HomeBig Newsਦਿੱਲੀ ਚਾਰਜਸ਼ੀਟ ਦਾਇਰ ਕਰਨ ’ਚ ਸਭ ਤੋਂ ਖਰਾਬ, ਕੇਰਲ ਸਭ ਤੋਂ ਬਿਹਤਰ

ਦਿੱਲੀ ਚਾਰਜਸ਼ੀਟ ਦਾਇਰ ਕਰਨ ’ਚ ਸਭ ਤੋਂ ਖਰਾਬ, ਕੇਰਲ ਸਭ ਤੋਂ ਬਿਹਤਰ

 

ਉੱਤਰ ਪ੍ਰਦੇਸ਼ ਦੇਸ਼ ਵਿਚ ਸਭ ਤੋਂ ਉੱਪਰ ਹੈ, ਜਿਥੇ ਪ੍ਰਤੀ ਲੱਖ ਆਬਾਦੀ ’ਤੇ ਔਸਤਨ 4.29 ਅਪਰਾਧ ਹੁੰਦੇ ਹਨ। ਪਰ ਜਦੋਂ ਅਪਰਾਧੀਆਂ ਵਿਰੁੱਧ ਚਾਰਜਸ਼ੀਟ ਦਾਇਰ ਕਰਨ ਦੀ ਗੱਲ ਆਉਂਦੀ ਹੈ, ਤਾਂ ਦੇਸ਼ ਵਿਚ ਕਿਹੜਾ ਸੂਬਾ ਸਭ ਤੋਂ ਅੱਗੇ ਹੈ? ਭਾਰਤ ਦੀ ਰਾਜਧਾਨੀ ਦਿੱਲੀ, ਜੋ ਸਿੱਧੇ ਤੌਰ ’ਤੇ ਕੇਂਦਰ ਸਰਕਾਰ ਦੇ ਅਧੀਨ ਹੈ। ਦਿੱਲੀ ਵਿਚ ਚਾਰਜਸ਼ੀਟ ਦਾਇਰ ਕਰਨ ਦੀ ਦਰ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਸਭ ਤੋਂ ਘੱਟ 28.7 ਫ਼ੀਸਦੀ ਹੈ, ਜਦਕਿ ਉੱਤਰ ਪ੍ਰਦੇਸ਼ ’ਚ 7 8 ਫੀਸਦੀ ਹੈ। ਸਭ ਤੋਂ ਚੰਗਾ ਪ੍ਰਦਰਸ਼ਨ ਖੱਬੇ-ਪੱਖੀ ਸ਼ਾਸਿਤ ਕੇਰਲ ਦਾ ਹੈ, ਜਿਥੇ ਚਾਰਜਸ਼ੀਟ ਦਾਇਰ ਕਰਨ ਦੀ ਦਰ 95.6 ਫੀਸਦੀ ਹੈ।

 

ਭਾਰਤ ਦੀ ਆਰਥਿਕ ਰਾਜਧਾਨੀ, ਮਹਾਰਾਸ਼ਟਰ, ਜਿਥੇ ਭਾਜਪਾ ਦਾ ਰਾਜ ਹੈ, ਨੇ 2023 ’ਚ ਦੂਜੇ ਸਭ ਤੋਂ ਵੱਧ ਆਈ. ਪੀ. ਸੀ. ਅਪਰਾਧ ਦਰਜ ਕੀਤੇ, ਜੋ ਉੱਤਰ ਪ੍ਰਦੇਸ਼ ਤੋਂ ਬਾਅਦ ਦੂਜੇ ਨੰਬਰ ’ਤੇ ਹੈ। ਸੂਬੇ ਵਿਚ 3,85,623 ਆਈ. ਪੀ. ਸੀ. ਮਾਮਲੇ ਦਰਜ ਕੀਤੇ ਗਏ ਜੋ ਉੱਤਰ ਪ੍ਰਦੇਸ਼ ਦੇ 4,28,794 ਮਾਮਲਿਆਂ ਤੋਂ ਪਿੱਛੇ ਹੈ।

 

ਮਹਾਰਾਸ਼ਟਰ ’ਚ ਚਾਰਜਸ਼ੀਟ ਦਾਇਰ ਕਰਨ ਦੀ ਦਰ 73.9 ਫ਼ੀਸਦੀ ਰਹੀ, ਜੋ ਕਿ ਰਾਸ਼ਟਰੀ ਔਸਤ 77 ਫ਼ੀਸਦੀ ਤੋਂ ਘੱਟ ਹੈ। ਕਈ ਪ੍ਰਮੁੱਖ ਸੂਬਿਆਂ ਨੇ ਬਿਹਤਰ ਪ੍ਰਦਰਸ਼ਨ ਕੀਤਾ: ਗੁਜਰਾਤ (88.6 ਫ਼ੀਸਦੀ), ਮੱਧ ਪ੍ਰਦੇਸ਼ (85.4 ਫ਼ੀਸਦੀ), ਅਤੇ ਤਾਮਿਲਨਾਡੂ (80.8 ਫ਼ੀਸਦੀ)। ਪੱਛਮੀ ਬੰਗਾਲ ਨੇ 90.6 ਫ਼ੀਸਦੀ ਦੀ ਦਰ ਨਾਲ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਇਥੋਂ ਤੱਕ ਕਿ ਬਿਹਾਰ, ਜਿੱਥੇ ਪ੍ਰਤੀ ਆਬਾਦੀ ਅਪਰਾਧ ਦਾ ਬੋਝ ਕਿਤੇ ਜ਼ਿਆਦਾ ਹੈ, 77.5 ਫ਼ੀਸਦੀ ਤੱਕ ਪਹੁੰਚ ਗਿਆ।