ਅੰਮ੍ਰਿਤਸਰ ) : ਇਮਾਨਦਾਰ ਤੇ ਨਿਮਰਤਾ ਦੀ ਸਾਕਾਰ ਮੂਰਤ ਅਤੇ ਹਰ ਕਿਸੇ ਦਾ ਦੁੱਖ ਸਮਝਣ ਵਾਲੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਵੱਡੇ ਹਿੱਸੇ ਵਿਚ ਆਏ ਹੜ੍ਹਾਂ ਦੇ ਕਾਰਨ ਦੁਖੀ ਮਾਨਵਤਾ ਦੀ ਸੇਵਾ ਵਿਚ ਦਿਨ-ਰਾਤ ਇਕ ਕਰ ਦਿੱਤਾ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਧਾਮੀ ਦੇ ਦਿਲ ਵਿਚ ਲੋਕ ਸੇਵਾ ਦੀ ਭਾਵਨਾ ਪਰਮਾਤਮਾ ਵੱਲੋਂ ਬਖਸ਼ੀ ਇੱਕ ਵੱਡੀ ਦੇਣ ਹੈ। ਐਡਵੋਕੇਟ ਧਾਮੀ ਦੀ ਇਮਾਨਦਾਰੀ ਤੇ ਸੇਵਾ ਭਾਵਨਾ ਤੋਂ ਪ੍ਰਭਾਵਿਤ ਹੋ ਕੇ ਹੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਹੜ੍ਹ ਪ੍ਰਭਾਵਿਤਾਂ ਦੀ ਮਦਦ ਕਰਨ ਲਈ ਸ਼ੋ੍ਮਣੀ ਕਮੇਟੀ ਨੂੰ ਫੰਡ ਭੇਜੇ ਜਾ ਰਹੇ ਹਨ।ਮਾਝੇ ਦੇ ਵੱਡੇ ਹਿੱਸੇ ਅਤੇ ਦੁਆਬੇ ਦੇ ਕੁਝ ਹਿੱਸੇ ਵਿਚ ਜਦ ਹੜ੍ਹਾਂ ਦਾ ਕਹਿਰ ਵਰਤਿਆ ਤਾਂ ਸਭ ਤੋ ਪਹਿਲਾਂ ਸਿੱਖਾਂ ਦੀ ਪਾਰਲੀਮੈਂਟ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਹੱਥ ਅਗੇ ਵਧਾਇਆ। ਐਡਵੋਕੇਟ ਧਾਮੀ ਨੇ ਸ਼ੋ੍ਰਮਣੀ ਕਮੇਟੀ ਅਧਿਕਾਰੀਆਂ ਕਰਮਚਾਰੀਆਂ ਦੀ ਸਹਾਇਤਾ ਨਾਲ ਹੜ੍ਹ ਪੀੜਤਾਂ ਨੂੰ ਰਾਸ਼ਨ, ਪਾਣੀ,ਲੰਗਰ ਤੇ ਰਿਹਾਇਸ਼ ਅਤੇ ਪਸ਼ੂਆਂ ਲਈ ਚਾਰਾ ਆਦਿ ਦੇ ਪ੍ਰਬੰਧ ਲਈ ਯਤਨ ਸ਼ੁਰੂ ਕੀਤੇ। ਸਾਰੇ ਕੰਮ ਦੀ ਦੇਖ ਰੇਖ ਐਡਵੋਕੇਟ ਧਾਮੀ ਖੁਦ ਕਰਦੇ ਰਹੇ।ਦਰਿਆਵਾਂ ਤੇ ਨਹਿਰਾਂ ਦੇ ਬੰਨ ਮਜਬੂਤ ਕਰਨ ਲਈ ਮੁਢਲੀ ਜਰੂਰਤ ਡੀਜਲ ਦੀ ਸੀ ਤਾਂ ਉਨਾਂ ਲੱਖਾਂ ਲੀਟਰ ਡੀਜਲ ਪ੍ਰਭਾਵਿਤ ਪਿੰਡਾਂ ਤਕ ਪਹੰੁਚਾਉਣ ਦੇ ਨਿਰਦੇਸ਼ ਦਿੱਤੇ। ਹੜ੍ਹ ਪੀੜਤਾਂ ਦੀ ਮਦਦ ਲਈ ਉਨਾਂ ਜਿਥੇ ਬਿਸਤਰੇ , ਗੱਦੇ ਤੇ ਕੰਬਲ ਆਦਿ ਭੇਜੇ, ਉਥੇ ਨਾਲ ਹੀ ਉਨਾਂ ਸ੍ਰੀ ਗੁਰੂ ਰਾਮਦਾਸ ਮੈਡੀਕਲ ਇਸਟੀਚਿਉਟ ਆਫ ਸਾਇਸਜ਼ ਵੱਲ੍ਹਾ ਵਲੋ ਇਕ ਮੈਡੀਕਲ ਟੀਮ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਤੈਨਾਤ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ।ਮੈਡੀਕਲ ਟੀਮ ਨੇ ਬਿਨਾ ਕਿਸੇ ਭੇਦਭਾਵ ਦੇ ਹੜ੍ਹ ਪੀੜਤ ਪਰਵਾਰਾਂ ਦੇ ਮੈਂਬਰਾਂ ਦਾ ਲੋੜ ਮੁਤਾਬਿਕ ਇਲਾਜ ਦੀ ਸਹੂਲਤ ਮੁਹਇਆ ਕਰਵਾ ਕੇ ਲੋਕਾਂ ਦਾ ਦਿਲ ਜਿੱਤਿਆ।

