Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ ਦੇ ਹਜ਼ਾਰਾਂ ਕਾਮਿਆਂ ਲਈ ਖ਼ੁਸ਼ਖ਼ਬਰੀ, ਮਾਨ ਸਰਕਾਰ ਨੇ ਦਿੱਤੀ ਇਸ ਪ੍ਰਾਜੈਕਟ...

ਪੰਜਾਬ ਦੇ ਹਜ਼ਾਰਾਂ ਕਾਮਿਆਂ ਲਈ ਖ਼ੁਸ਼ਖ਼ਬਰੀ, ਮਾਨ ਸਰਕਾਰ ਨੇ ਦਿੱਤੀ ਇਸ ਪ੍ਰਾਜੈਕਟ ਨੂੰ ਮਨਜ਼ੂਰੀ

 

 

ਡੇਰਾਬੱਸੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੋਹਾਲੀ ਜ਼ਿਲ੍ਹੇ ‘ਚ ਡੇਰਾਬੱਸੀ ਦੇ ਪਿੰਡ ਮੁਬਾਰਕਪੁਰ ’ਚ 100 ਬੈੱਡਾਂ ਵਾਲੇ ਮਾਡਰਨ ਇੰਪਲਾਈ ਸਟੇਟ ਇਨਸ਼ੋਰੈਂਸ ਕਾਰਪੋਰੇਸ਼ਨ (ਈ. ਐੱਸ. ਆਈ. ਸੀ.) ਹਸਪਤਾਲ ਬਣਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਹਸਪਤਾਲ ਮੁਬਾਰਕਪੁਰ ਵਿਖੇ ਅੰਗਰੇਜ਼ਾਂ ਦੇ ਸਮੇਂ ਦੇ ਬਣੇ ਪੀ. ਡਬਲਯੂ. ਡੀ. ਰੈਸਟ ਹਾਉਸ ਦੀ ਸਾਢੇ ਚਾਰ ਏਕੜ ਜ਼ਮੀਨ ’ਚ ਬਣੇਗਾ, ਜਿਸ ਨਾਲ ਡੇਰਾਬੱਸੀ ਖੇਤਰ ਦੇ ਉਦਯੋਗਿਕ ਅਤੇ ਪ੍ਰਾਈਵੇਟ ਸੈਕਟਰ ਦੇ ਕਰੀਬ 50 ਹਜ਼ਾਰ ਵਰਕਰਾਂ ਨੂੰ ਵਧੀਆ ਸਿਹਤ ਸਹੂਲਤਾਂ ਮਿਲਣਗੀਆਂ। ਦੱਸਣਯੋਗ ਹੈ ਕਿ ਡੇਰਾਬੱਸੀ ਅਤੇ ਲਾਲੜੂ ਖੇਤਰ ’ਚ 500 ਤੋਂ ਵੱਧ ਵੱਡੇ, ਛੋਟੇ ਤੇ ਮੱਧਮ ਪੱਧਰ ਦੇ ਉਦਯੋਗ ਹਨ, ਜਿੱਥੇ ਕਰੀਬ 40 ਹਜ਼ਾਰ ਮੁਲਾਜ਼ਮ ਕੰਮ ਕਰਦੇ ਹਨ, ਜਦੋਂਕਿ ਕੰਸਟਰਕਸ਼ਨ ਸੈਕਟਰ ਨਾਲ ਜੁੜੇ ਹਜ਼ਾਰਾਂ ਮਜ਼ਦੂਰ ਵੱਖਰੇ ਹਨ।

 

ਇਸ ਵੇਲੇ ਜ਼ਿਲ੍ਹੇ ’ਚ ਸਿਰਫ਼ ਇਕ ਹੀ ਈ. ਐੱਸ. ਆਈ. ਹਸਪਤਾਲ ਮੋਹਾਲੀ ’ਚ ਹੈ, ਜਿਸ ਦੀ ਸਮਰੱਥਾ ਸਿਰਫ਼ 50 ਬੈੱਡਾਂ ਦੀ ਹੈ। ਬਹੁਤ ਵਾਰ ਮਰੀਜ਼ਾਂ ਨੂੰ ਉੱਥੇ ਦਾਖ਼ਲਾ ਜਾਂ ਆਪਰੇਸ਼ਨ ਲਈ ਬੈੱਡ ਨਹੀਂ ਮਿਲਦਾ। ਇਸ ਕਰਕੇ ਉਦਯੋਗਿਕ ਖੇਤਰਾਂ ਦੇ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਡੇਰਾਬੱਸੀ ’ਚ ਈ. ਐੱਸ. ਆਈ. ਹਸਪਤਾਲ ਬਣਾਉਣ ਦੀ ਮੰਗ ਪਿਛਲੇ ਦੋ ਦਹਾਕਿਆਂ ਤੋਂ ਚੱਲ ਰਹੀ ਸੀ। ਅਪ੍ਰੈਲ ਮਹੀਨੇ ’ਚ ਪਿੰਡ ਮੁਬਾਰਕਪੁਰ ਮੀਰਪੁਰ ਦੀ ਜਮਾਂਬੰਦੀ (ਸਾਲ 2022–23) ਅਨੁਸਾਰ ਹਦਬਸਤ ਨੰਬਰ 356, ਖੇਵਟ ਨੰਬਰ 443 ਦੇ ਖਸਰਾ ਨੰਬਰ 12/26, ਕੁੱਲ ਰਕਬਾ 45 ਕਨਾਲ 3 ਮਰਲੇ (ਲਗਭਗ 5.64 ਏਕੜ) ’ਚੋਂ 4 ਏਕੜ 4 ਕਨਾਲ 11 ਮਰਲੇ ਰਕਬੇ ’ਚ 100 ਬੈੱਡਾਂ ਵਾਲਾ ਨਵਾਂ ਈ.ਐੱਸ.ਆਈ. ਹਸਪਤਾਲ ਬਣਾਉਣ ਲਈ ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਨੂੰ ਤਬਦੀਲ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ।