Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ ਦੇ ਸਾਬਕਾ DIG ਹਰਚਰਨ ਸਿੰਘ ਭੁੱਲਰ 'ਤੇ ਇਕ ਹੋਰ ਮਾਮਲਾ ਦਰਜ

ਪੰਜਾਬ ਦੇ ਸਾਬਕਾ DIG ਹਰਚਰਨ ਸਿੰਘ ਭੁੱਲਰ ‘ਤੇ ਇਕ ਹੋਰ ਮਾਮਲਾ ਦਰਜ

 

 

ਚੰਡੀਗੜ੍ਹ- ਪੰਜਾਬ ਦੇ ਸਾਬਕਾ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ‘ਤੇ ਕੇਂਦਰੀ ਜਾਂਚ ਬਿਊਰੋ (CBI) ਨੇ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਬੁੱਧਵਾਰ ਨੂੰ ਚੰਡੀਗੜ੍ਹ ਵਿਚ ਸੀ. ਬੀ. ਆਈ. ਦੀ ਇੰਸਪੈਕਟਰ ਸੋਨਲ ਮਿਸ਼ਰਾ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ। ਡੀ. ਆਈ. ਜੀ. ਭੁੱਲਰ ਨੂੰ 14 ਦਿਨ ਪਹਿਲਾਂ ਹੀ ਰਿਸ਼ਵਤ ਦੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਫਿਲਹਾਲ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚ ਬੰਦ ਹਨ।

 

ਜਾਣੋ ਮਾਮਲਾ

ਸ਼ਿਕਾਇਤ ਵਿਚ ਲਿਖਿਆ ਗਿਆ ਹੈ ਕਿ ਭੁੱਲਰ ਨੇ ਅਣਜਾਣ ਵਿਅਕਤੀਆਂ ਨਾਲ ਮਿਲੀਭੁਗਤ ਕਰਕੇ ਆਪਣੀ ਕਮਾਈ ਤੋਂ ਵੱਧ ਜਾਇਦਾਦ ਇਕੱਠੀ ਕੀਤੀ ਹੈ। ਉਹ ਆਪਣੀ ਆਮਦਨ ਦੇ ਸਰੋਤਾਂ ਨਾਲੋਂ ਵੱਧ ਜਾਇਦਾਦ ਦਾ ਕੋਈ ਤਸੱਲੀਬਖਸ਼ ਸਪੱਸ਼ਟੀਕਰਨ ਨਹੀਂ ਦੇ ਸਕੇ। ਸਰੋਤਾਂ ਅਨੁਸਾਰ 1 ਅਗਸਤ ਤੋਂ 17 ਅਕਤੂਬਰ ਦੇ ਵਿਚਕਾਰ ਹਰਚਰਨ ਸਿੰਘ ਭੁੱਲਰ ਨੇ ਨਾਜਾਇਜ਼ ਤਰੀਕੇ ਨਾਲ ਖ਼ੁਦ ਨੂੰ ਅਮੀਰ ਬਣਾਇਆ। ਉਨ੍ਹਾਂ ਦੀ ਟੈਕਸ ਰਿਟਰਨ (ਵਿੱਤੀ ਸਾਲ 2024-25) ਅਨੁਸਾਰ ਉਨ੍ਹਾਂ ਦੀ ਕੁੱਲ੍ਹ ਐਲਾਨੀ ਆਮਦਨ ਲਗਭਗ 45,95,990 ਰੁਪਏ ਸੀ ਅਤੇ ਟੈਕਸ ਦੇਣ ਤੋਂ ਬਾਅਦ ਉਨ੍ਹਾਂ ਦੀ ਸਾਲਾਨਾ ਆਮਦਨ ਲਗਭਗ 32 ਲੱਖ ਰੁਪਏ ਰਹੀ ਪਰ ਤਲਾਸ਼ੀ ਦੌਰਾਨ ਮਿਲੀ ਜਾਇਦਾਦ ਇਸ ਐਲਾਨੀ ਆਮਦਨ ਤੋਂ ਕਈ ਗੁਣਾ ਜ਼ਿਆਦਾ ਹੈ।

 

ਭੁੱਲਰ ਦੇ ਘਰੋਂ ਕੀ-ਕੀ ਮਿਲਿਆ?

ਸੀ. ਬੀ. ਆਈ. ਨੇ 16 ਅਤੇ 17 ਅਕਤੂਬਰ ਨੂੰ ਹਰਚਰਨ ਸਿੰਘ ਭੁੱਲਰ ਦੇ ਸੈਕਟਰ 40-ਬੀ, ਚੰਡੀਗੜ੍ਹ ਸਥਿਤ ਘਰ ਦੀ ਤਲਾਸ਼ੀ ਲਈ ਸੀ।

ਗਹਿਣੇ ਅਤੇ ਹੋਰ ਕੀਮਤੀ ਸਮਾਨ: ਬੈੱਡਰੂਮ ਤੋਂ 2 ਕਰੋੜ 32 ਲੱਖ ਰੁਪਏ ਕੀਮਤ ਦੇ ਸੋਨੇ-ਚਾਂਦੀ ਦੇ ਗਹਿਣੇ ਅਤੇ 26 ਮਹਿੰਗੀਆਂ ਬ੍ਰਾਂਡੇਡ ਘੜੀਆਂ ਮਿਲੀਆਂ।

ਜਾਇਦਾਦਾਂ ਦੇ ਦਸਤਾਵੇਜ਼- ਚੰਡੀਗੜ੍ਹ ਦੇ 2 ਘਰਾਂ (ਸੈਕਟਰ 40-ਬੀ ਅਤੇ ਸੈਕਟਰ 39) ਸਮੇਤ ਮੋਹਾਲੀ, ਹੁਸ਼ਿਆਰਪੁਰ ਅਤੇ ਲੁਧਿਆਣਾ ਵਿਚ ਲਗਭਗ 150 ਏਕੜ ਜ਼ਮੀਨ ਦੇ ਕਾਗਜ਼ਾਤ ਮਿਲੇ ਹਨ। ਇਹ ਜਾਇਦਾਦਾਂ ਭੁੱਲਰ, ਉਨ੍ਹਾਂ ਦੀ ਪਤਨੀ ਤੇਜਿੰਦਰ ਕੌਰ ਭੁੱਲਰ, ਬੇਟੇ ਗੁਰਪ੍ਰਤਾਪ ਸਿੰਘ ਭੁੱਲਰ, ਬੇਟੀ ਤੇਜਕਿਰਨ ਕੌਰ ਭੁੱਲਰ ਅਤੇ ਹੋਰਾਂ ਦੇ ਨਾਂ ‘ਤੇ ਹਨ।

ਵਾਹਨ ਅਤੇ ਬੈਂਕ ਬੈਲੈਂਸ: ਪਰਿਵਾਰ ਕੋਲ ਮਰਸੀਡੀਜ਼, ਆਡੀ, ਇਨੋਵਾ ਅਤੇ ਫਾਰਚੂਨਰ ਵਰਗੀਆਂ 5 ਮਹਿੰਗੀਆਂ ਗੱਡੀਆਂ ਵੀ ਮਿਲੀਆਂ। ਨਾਲ ਹੀ ਭੁੱਲਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਂ ‘ਤੇ 5 ਬੈਂਕ ਖ਼ਾਤੇ ਅਤੇ 2 ਐੱਫ਼. ਡੀ. ਵੀ ਮਿਲੀਆਂ ਹਨ।