Become a member

Get the best offers and updates relating to Liberty Case News.

― Advertisement ―

spot_img
spot_img
HomeBreaking News ਪੰਜਾਬ 'ਚ ਕਬੱਡੀ ਖਿਡਾਰੀ ਨੂੰ ਸ਼ਰੇਆਮ ਮਾਰ'ਤੀਆਂ ਗੋਲ਼ੀਆਂ

 ਪੰਜਾਬ ‘ਚ ਕਬੱਡੀ ਖਿਡਾਰੀ ਨੂੰ ਸ਼ਰੇਆਮ ਮਾਰ’ਤੀਆਂ ਗੋਲ਼ੀਆਂ

 

 

ਜਗਰਾਓਂ : ਲੁਧਿਆਣਾ ਦੇ ਜਗਰਾਓਂ ਹਲਕੇ ਵਿਚ ਕਬੱਡੀ ਖਿਡਾਰੀ ਦਾ ਸ਼ਰੇਆਮ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਤੇਜਪਾਲ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਪਿੰਡ ਗਿੱਦੜਵਿੰਡੀ ਜਗਰਾਓਂ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਇਸ ਵਾਰਦਾਤ ਨੂੰ ਜਗਰਾਓਂ ਐੱਸ. ਐੱਸ. ਪੀ. ਦਫ਼ਤਰ ਤੋਂ ਕੁਝ ਹੀ ਦੂਰੀ ਉੱਤੇ ਅੰਜਾਮ ਦਿੱਤਾ ਗਿਆ ਹੈ। ਇੱਥੇ 6-7 ਨੌਜਵਾਨਾਂ ਨੇ ਪਹਿਲਾਂ ਤੇਜਪਾਲ ਸਿੰਘ ਦੀ ਕੁੱਟਮਾਰ ਕੀਤੀ ਤੇ ਫ਼ਿਰ ਉਸ ਨੂੰ ਗੋਲੀ ਮਾਰ ਦਿੱਤੀ। ਇਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਤੇਜਪਾਲ ਦੇ ਨਾਲ 2 ਸਾਥੀ ਵੀ ਮੌਜੂਦ ਸਨ, ਉਨ੍ਹਾਂ ਦੀ ਵੀ ਕੁੱਟਮਾਰ ਕੀਤੀ ਗਈ ਹੈ। ਫ਼ਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।