Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਵੱਡੀ ਖ਼ਬਰ: ਅੰਮ੍ਰਿਤਸਰ ਬਾਰਡਰ ਤੋਂ ਦੋ ਪਾਕਿਸਤਾਨੀ ਡਰੋਨ ਤੇ 3 ਕਰੋੜ ਦੀ...

ਵੱਡੀ ਖ਼ਬਰ: ਅੰਮ੍ਰਿਤਸਰ ਬਾਰਡਰ ਤੋਂ ਦੋ ਪਾਕਿਸਤਾਨੀ ਡਰੋਨ ਤੇ 3 ਕਰੋੜ ਦੀ ਹੈਰੋਇਨ ਜ਼ਬਤ

 

 

ਅੰਮ੍ਰਿਤਸਰ : ਬੀ.ਐਸ.ਐਫ਼. ਨੇ ਇੱਕ ਵੱਡੀ ਕਾਰਵਾਈ ਕਰਦਿਆਂ ਅੰਮ੍ਰਿਤਸਰ ਸੈਕਟਰ ਦੇ ਸਰਹੱਦੀ ਇਲਾਕਿਆਂ ਧਾਰੀਵਾਲ ਅਤੇ ਭੈਣੀ ਰਾਜਪੂਤਾਨਾ ਨੇੜੇ ਦੋ ਪਾਕਿਸਤਾਨੀ ਮਿਨੀ ਡਰੋਨ ਅਤੇ 3 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ। ਜਾਣਕਾਰੀ ਅਨੁਸਾਰ, ਹੈਰੋਇਨ ਦਾ ਪੈਕੇਟ ਡਰੋਨ ਨਾਲ ਟੰਗਿਆ ਹੋਇਆ ਸੀ। ਫਿਲਹਾਲ ਬੀ.ਐਸ.ਐਫ਼ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 

ਸਰਹੱਦ ‘ਤੇ ਡਰੋਨ ਗਤੀਵਿਧੀਆਂ ਲਗਾਤਾਰ ਵਧ ਰਹੀਆਂ ਹਨ। ਪਿਛਲੇ 15 ਦਿਨਾਂ ਤੋਂ ਅੰਮ੍ਰਿਤਸਰ ਬਾਰਡਰ ‘ਤੇ ਪਾਕਿਸਤਾਨ ਵੱਲੋਂ ਡਰੋਨ ਆਉਣ ਦੇ ਕਈ ਕੇਸ ਸਾਹਮਣੇ ਆ ਚੁੱਕੇ ਹਨ, ਪਰ ਤਸਕਰਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਹਾਲ ਹੀ ਵਿੱਚ ਇੱਕ ਤਸਕਰ ਤੋਂ 25 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਮਾਮਲੇ ਵਿੱਚ ਇੱਕ ਪੁਲਿਸ ਅਧਿਕਾਰੀ ਅਤੇ ਉਸਦਾ ਸਾਥੀ ਫੜਿਆ ਗਿਆ ਸੀ, ਜਿਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਸੁਰੱਖਿਆ ਏਜੰਸੀਆਂ ਵਿੱਚ ਅਜੇ ਵੀ ਕੁਝ ਕਾਲੀਆਂ ਭੇਡਾਂ ਮੌਜੂਦ ਹਨ। ਇਹੀ ਕਾਰਣ ਹੈ ਕਿ ਤਸਕਰੀ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਅਤੇ ਬਾਰਡਰ ‘ਤੇ ਡਰੋਨਾਂ ਦੀ ਹਿਲਚਲ ਜਾਰੀ ਹੈ।