Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਕੈਨੇਡਾ ਤੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ, ਪੰਜਾਬੀ ਨੌਜਵਾਨ ਦੀ...

ਕੈਨੇਡਾ ਤੋਂ ਮਿਲੀ ਖ਼ਬਰ ਨੇ ਘਰ ‘ਚ ਪੁਆਏ ਵੈਣ, ਪੰਜਾਬੀ ਨੌਜਵਾਨ ਦੀ ਮੌਤ, ਮ੍ਰਿਤਕ 3 ਮਹੀਨੇ ਦੀ ਬੱਚੀ ਦਾ ਸੀ ਪਿਓ

 

 

ਬਟਾਲਾ – ਚੰਗੇ ਭਵਿੱਖ ਦੀ ਖਾਤਰ ਦੋ ਸਾਲ ਪਹਿਲਾਂ ਕੈਨੇਡਾ ਗਿਆ ਪੰਜਾਬੀ ਨੌਜਵਾਨ ਸੁਖਦੇਵ ਸਿੰਘ ਉਰਫ ਜੋਬਨ (32) ਦੀ ਕੈਨੇਡਾ ‘ਚ ਸੜਕ ਹਾਦਸੇ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਬਟਾਲਾ ਦੇ ਉਮਰਪੁਰਾ ਨਵੀ ਆਬਾਦੀ ਦਾ ਰਹਿਣ ਵਾਲਾ ਸੀ। ਉਹ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ 3 ਮਹੀਨੇ ਦੀ ਬੱਚੀ ਨੂੰ ਛੱਡ ਗਿਆ ਹੈ।

ਮਾਤਾ ਲਖਬੀਰ ਕੌਰ, ਪਿਤਾ ਸਤਨਾਮ ਸਿੰਘ ਅਤੇ ਰਿਸ਼ਤੇਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਆਪਣੀ ਪਤਨੀ ਨਾਲ ਸਪਾਉਸ ਵੀਜ਼ਾ ‘ਤੇ ਦੋ ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਬਰੈਂਪਟਨ ਵਿੱਚ ਰਹਿ ਰਿਹਾ ਸੀ। ਬੀਤੇ ਕੱਲ੍ਹ ਕੰਮ ਤੋਂ ਵਾਪਸੀ ਦੌਰਾਨ ਦੂਸਰੀ ਗੱਡੀ ਦੀ ਲਾਪਰਵਾਹੀ ਕਾਰਨ ਹੋਏ ਹਾਦਸੇ ‘ਚ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਵੱਲੋਂ ਹੁਣ ਸੁਖਦੇਵ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਦੀ ਗੁਹਾਰ ਕੀਤੀ ਜਾ ਰਹੀ ਹੈ।