Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਚਲਦੀ ਐਂਬੂਲੈਂਸ ’ਚ ਨਾਬਾਲਿਗਾ ਨੇ ਦਿੱਤਾ ਬੱਚੇ ਨੂੰ ਜਨਮ, 6 ਦਿਨ ਬਾਅਦ...

ਚਲਦੀ ਐਂਬੂਲੈਂਸ ’ਚ ਨਾਬਾਲਿਗਾ ਨੇ ਦਿੱਤਾ ਬੱਚੇ ਨੂੰ ਜਨਮ, 6 ਦਿਨ ਬਾਅਦ ਜਵਾਕ ਦੀ ਹੋਈ ਮੌਤ

 

ਫਿਲੌਰ- ਇਕ 14 ਸਾਲਾਂ ਦੀ ਨਾਬਾਲਿਗ ਲੜਕੀ ਨੇ ਚਲਦੀ ਐਂਬੂਲੈਂਸ ’ਚ ਬੱਚੇ ਨੂੰ ਜਨਮ ਦੇ ਦਿੱਤਾ, ਜਿਸ ਤੋਂ 6 ਦਿਨ ਬਾਅਦ ਬੱਚੇ ਦੀ ਮੌਤ ਹੋ ਗਈ, ਜਿਸ ਨੂੰ ਪਰਿਵਾਰ ਵਾਲਿਆਂ ਨੇ ਸ਼ਮਸ਼ਾਨਘਾਟ ਵਿਚ ਦਫਨਾ ਦਿੱਤਾ। ਸਥਾਨਕ ਪੁਲਸ ਨੇ ਨਾਬਾਲਿਗਾ ਦੀ ਸ਼ਿਕਾਇਤ ’ਤੇ ਇਕ ਵਿਅਕਤੀ ਦੇ ਵਿਰੁੱਧ ਕੇਸ ਦਰਜ ਕਰ ਕੇ ਉਥੋਂ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ, ਜਿਸ ਸ਼ਹਿਰ ਦੀ ਪੀੜਤ ਲੜਕੀ ਰਹਿਣ ਵਾਲੀ ਹੈ। ਪੁਲਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਸ਼ਮਸ਼ਾਨਘਾਟ ’ਚ ਦਫਨਾਈ ਬੱਚੇ ਦੀ ਲਾਸ਼ ਕੱਢ ਕੇ ਪੋਸਟਮਾਰਟਮ ਕਰਵਾਉਣ ਲਈ ਹਸਪਤਾਲ ਲੈ ਗਏ।

14 ਸਾਲਾ ਨਾਬਾਲਿਗ ਲੜਕੀ ਨੇ ਸਥਾਨਕ ਪੁਲਸ ਨੂੰ ਬਿਆਨ ਦਿੰਦੇ ਹੋਏ ਦੱਸਿਆ ਕਿ ਉਹ ਗਰੀਬ ਪਰਿਵਾਰ ਤੋਂ ਹੈ। ਉਸ ਦੇ ਮਾਤਾ-ਪਿਤਾ ਵੀ ਦਿਹਾੜੀ ’ਤੇ ਕੰਮ ਕਰ ਕੇ ਘਰ ਦਾ ਗੁਜ਼ਾਰਾ ਕਰਦੇ ਹਨ। ਉਸ ਦੀ ਮਾਤਾ ਨੇ ਉਸ ਨੂੰ ਵੀ ਇਕ ਘਰ ’ਚ ਕੰਮ ਕਰਨ ਲਗਵਾ ਦਿੱਤਾ। ਪੀੜਤਾ ਨੇ ਦੱਸਿਆ ਕਿ ਉਸ ਘਰ ਵਿਚ ਜੋ ਅੰਕਲ ਸਨ, ਉਨ੍ਹਾਂ ਨੇ ਇਕ ਦਿਨ ਉਸ ਦੇ ਨਾਲ ਜ਼ਬਰਦਸਤੀ ਜਬਰ-ਜ਼ਨਾਹ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਧਮਕਾਉਂਦੇ ਹੋਏ ਕਿਹਾ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਛੱਡੇਗਾ ਨਹੀਂ, ਜਿਸ ਕਾਰਨ ਲੜਕੀ ਨੇ ਆਪਣੇ ਘਰ ’ਚ ਕਿਸੇ ਨੂੰ ਨਹੀਂ ਦੱਸਿਆ।

ਪੀੜਤਾ ਨੇ ਦੱਸਿਆ ਕਿ ਜਦੋਂ ਵੀ ਮੌਕਾ ਮਿਲਦਾ ਮੁਲਜ਼ਮ ਵਿਅਕਤੀ, ਜਿਸ ਨੂੰ ਲੜਕੀ ਅੰਕਲ ਕਹਿੰਦੀ ਹੈ, ਉਹ ਆਏ ਦਿਨ ਉਸ ਦੇ ਨਾਲ ਸਰੀਰਕ ਸਬੰਧ ਬਣਾ ਲੈਂਦਾ। ਪੀੜਤ ਬੱਚੀ ਦੇ ਢਿੱਡ ’ਚ ਦਰਦ ਰਹਿਣ ਲੱਗ ਗਿਆ ਤਾਂ ਉਸ ਨੇ ਘਟਨਾ ਦੀ ਜਾਣਕਾਰੀ ਆਪਣੀ ਮਾਤਾ ਨੂੰ ਦਿੱਤੀ। ਗਰੀਬ ਅਤੇ ਲਾਚਾਰ ਹੋਣ ਕਾਰਨ ਉਸ ਦੀ ਮਾਤਾ ਨੇ ਆਪਣੀ ਬੇਟੀ ਨੂੰ ਉਥੇ ਕੰਮ ਤੋਂ ਹਟਾ ਕੇ ਫਿਲੌਰ ਨੇੜਲੇ ਪਿੰਡ ਵਿਚ ਰਹਿਣ ਵਾਲੇ ਆਪਣੇ ਭਰਾ ਦੇ ਘਰ ਬੇਟੀ ਨੂੰ ਛੱਡ ਗਈ। ਕੁਝ ਸਮਾਂ ਬੀਤਣ ਤੋਂ ਬਾਅਦ ਕੁੜੀ ਦਾ ਢਿੱਡ ਬਾਹਰ ਆਉਣਾ ਸ਼ੁਰੂ ਹੋ ਗਿਆ ਤਾਂ ਮਾਮੇ ਨੂੰ ਪਤਾ ਲੱਗਾ ਕਿ ਉਸ ਦੀ 14 ਸਾਲਾ ਦੀ ਮਾਸੂਮ ਭਾਣਜੀ ਗਰਭਵਤੀ ਹੋ ਚੁੱਕੀ ਹੈ, ਜਿਸ ਦੇ ਢਿੱਡ ਵਿਚ ਜ਼ਾਲਮ ਅੰਕਲ ਦਾ ਬੱਚਾ ਪਲ ਰਿਹਾ ਸੀ।

ਬੀਤੇ ਹਫ਼ਤੇ ਲੜਕੀ ਦੇ ਢਿੱਡ ’ਚ ਦਰਦ ਜ਼ਿਆਦਾ ਹੋਣਾ ਸ਼ੁਰੂ ਹੋ ਗਿਆ। ਜਦੋਂ ਉਸ ਦਾ ਮਾਮਾ ਐਂਬੂਲੈਂਸ ਮੰਗਵਾ ਕੇ ਉਸ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਲਿਜਾ ਰਿਹਾ ਸੀ ਤਾਂ ਮਾਸੂਮ ਬੱਚੀ ਨੇ ਰਸਤੇ ਵਿਚ ਹੀ ਬੱਚੇ ਨੂੰ ਜਨਮ ਦੇ ਦਿੱਤਾ, ਜੋ ਲੜਕਾ ਸੀ।ਪਰਿਵਾਰ ਵਾਲਿਆਂ ਮੁਤਾਬਕ 6 ਦਿਨ ਬਾਅਦ ਨਵਜੰਮੇ ਬੱਚੇ ਦੀ ਮੌਤ ਹੋ ਗਈ।