Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਸ੍ਰੀ ਕੀਰਤਪੁਰ ਸਾਹਿਬ 'ਚ ਵੱਡੀ ਵਾਰਦਾਤ! ਰੇਲਵੇ ਸਟੇਸ਼ਨ ਨੇੜੇ ਮਜ਼ਦੂਰ ਦਾ ਬੇਰਹਿਮੀ...

ਸ੍ਰੀ ਕੀਰਤਪੁਰ ਸਾਹਿਬ ‘ਚ ਵੱਡੀ ਵਾਰਦਾਤ! ਰੇਲਵੇ ਸਟੇਸ਼ਨ ਨੇੜੇ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ

 

 

ਸ੍ਰੀ ਕੀਰਤਪੁਰ ਸਾਹਿਬ -ਰੇਲਵੇ ਸਟੇਸ਼ਨ ਸ੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕ ਬਣੀ ਹੋਈ ਰੇਲਵੇ ਪਲੇਟੀ ਤੋਂ ਜੀ. ਆਰ. ਪੀ. ਪੁਲਸ ਚੌਕੀ ਸ੍ਰੀ ਅਨੰਦਪੁਰ ਸਾਹਿਬ ਦੀ ਪੁਲਸ ਨੇ ਖ਼ੂਨ ਨਾਲ ਲਥਪਥ ਇਕ ਪ੍ਰਵਾਸੀ ਮਜ਼ਦੂਰ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲਿਆ ਹੈ। ਮ੍ਰਿਤਕ ਦੇ ਨਾਲ ਕੰਮ ਕਰਦੇ ਉਸ ਦੇ ਸਾਥੀ ਇਸ ਨੂੰ ਕਤਲ ਦੀ ਵਾਰਦਾਤ ਕਹਿ ਰਹੇ ਹਨ। ਜੀ. ਆਰ. ਪੀ. ਪੁਲਸ ਚੌਕੀ ਸ੍ਰੀ ਅਨੰਦਪੁਰ ਸਾਹਿਬ ਦੇ ਇੰਚਾਰਜ ਏ. ਐੱਸ. ਆਈ. ਜਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਸ੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕ ਪੈਂਦੀ ਪਲੇਟੀ ਉੱਪਰ ਲਾਸ਼ ਪਈ ਹੋਣ ਬਾਰੇ ਸੂਚਨਾ ਮਿਲੀ, ਜਿਸ ਤੋਂ ਬਾਅਦ ਉਹ ਮੌਕੇ ਉੱਪਰ ਪੁੱਜੇ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਲਾਸ਼ ਖ਼ੂਨ ਨਾਲ ਲਥਪਥ ਹੈ ਮ੍ਰਿਤਕ ਦੇ ਸਿਰ ਦੇ ਅੱਗੇ ਅਤੇ ਪਿੱਛੇ ਸੱਟ ਦੇ ਨਿਸ਼ਾਨ ਹਨ। ਨਜ਼ਦੀਕ ਹੀ ਇਕ ਪੱਥਰ ਵੀ ਬਰਾਮਦ ਹੋਇਆ ਹੈ, ਜਿਸ ਉੱਪਰ ਖ਼ੂਨ ਲੱਗਿਆ ਹੋਇਆ ਹੈ।

 

ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਜੀਤੂ ਕੇਵਟ (35) ਪੁੱਤਰ ਮਹਿਸਰ ਕੇਵਟ ਵਾਸੀ ਪਿੰਡ ਸੁਹਾਣਵਾ ਥਾਣਾ ਖਾਮੋਸ਼ੀ ਜ਼ਿਲਾ ਖਗੜੀਆ ਬਿਹਾਰ ਵਜੋਂ ਹੋਈ ਹੈ ਜੋ ਕਿ ਠੇਕੇਦਾਰ ਮੋਨੀ ਵਾਸੀ ਪਿੰਡ ਗੱਜਪੁਰ ਬੇਲਾ ਦੇ ਕੋਲ ਰੇਲਵੇ ਮਾਲ ਗੱਡੀ ਦੇ ਡੱਬਿਆਂ ਵਿਚ ਸੀਮੇਂਟ ਦੀਆਂ ਬੋਰੀਆਂ ਲੋਡ ਕਰਨ ਦਾ ਕੰਮ ਕਰਦਾ ਸੀ। ਰਾਤ ਇਹ ਆਪਣੇ ਡੇਰੇ ਤੋਂ ਪੁਰਾਣਾ ਬੱਸ ਅੱਡਾ ਕੀਰਤਪੁਰ ਸਾਹਿਬ ਨੂੰ ਆਇਆ ਸੀ ਪਰ ਵਾਪਸ ਆਪਣੇ ਡੇਰੇ ਨਹੀਂ ਪੁੱਜਾ। ਉਨ੍ਹਾਂ ਕਿਹਾ ਕਿ ਮ੍ਰਿਤਕ ਕੋਲ 7500 ਰੁਪਏ ਅਤੇ ਮੋਬਾਈਲ ਫੋਨ ਸੀ, ਜੋਕਿ ਮੌਕੇ ’ਤੇ ਨਹੀਂ ਮਿਲਿਆ ਹੈ ਜਿਸ ਤੋਂ ਇਹ ਲੁੱਟ-ਖੋਹ ਲਈ ਕਤਲ ਕੀਤੇ ਹੋਣ ਦਾ ਮਾਮਲਾ ਜਾਪਦਾ ਹੈ। ਸਾਡੇ ਵੱਲੋਂ ਬੀ. ਐੱਨ. ਐੱਸ. ਦੀ ਧਾਰਾ 103 ਦੇ ਤਹਿਤ ਕਤਲ ਦਾ ਮੁਕਦਮਾ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।