Become a member

Get the best offers and updates relating to Liberty Case News.

― Advertisement ―

spot_img
spot_img
HomeBig NewsWorld Cup ਜਿੱਤਣ ਵਾਲੀਆਂ ਪੰਜਾਬ ਦੀਆਂ ਧੀਆਂ ਦਾ ਜ਼ਬਰਦਸਤ ਸਵਾਗਤ, ਏਅਰਪੋਰਟ 'ਤੇ...

World Cup ਜਿੱਤਣ ਵਾਲੀਆਂ ਪੰਜਾਬ ਦੀਆਂ ਧੀਆਂ ਦਾ ਜ਼ਬਰਦਸਤ ਸਵਾਗਤ, ਏਅਰਪੋਰਟ ‘ਤੇ ਪਹੁੰਚੇ ਮੰਤਰੀ ਚੀਮਾ

 

ਚੰਡੀਗੜ੍ਹ- ਭਾਰਤੀ ਮਹਿਲਾ ਕ੍ਰਿਕਟ ਵਿਸ਼ਵ ਕੱਪ ਟੀਮ ਦੀਆਂ ਖਿਡਾਰਣਾਂ ਅਮਨਜੋਤ ਕੌਰ ਅਤੇ ਹਰਲੀਨ ਕੌਰ ਦਿਓਲ ਚੰਡੀਗੜ੍ਹ ਹਵਾਈ ਅੱਡੇ ‘ਤੇ ਪਹੁੰਚ ਗਈਆਂ ਹਨ। ਪੰਜਾਬ ਦੀਆਂ ਚੈਂਪੀਅਨ ਧੀਆਂ ਦਾ ਚੰਡੀਗੜ੍ਹ ਏਅਰਪੋਰਟ ਪਹੁੰਚਣ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਹਵਾਈ ਅੱਡੇ ‘ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

ਚੰਡੀਗੜ੍ਹ ਏਅਰਪੋਰਟ ‘ਤੇ ਹਰਲੀਨ ਦਿਓਲ ਤੇ ਅਮਨਜੋਤ ਕੌਰ ਦਾ ਵਿੱਤ ਮੰਤਰੀ ਹਰਪਾਲ ਚੀਮਾ, ਅਮਨ ਅਰੋੜਾ ਅਤੇ ਸੰਸਦ ਮੈਂਬਰ ਮੀਤ ਹੇਅਰ ਵੱਲੋਂ ਸ਼ਾਨਦਾਰ ਸੁਆਗਤ ਕੀਤਾ ਗਿਆ। ਇਸ ਦੌਰਾਨ ਮੋਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੀ ਪਹੁੰਚੇ। ਢੋਲ ਵਜਾ ਕੇ ਗੁਲਦਸਤੇ ਦੇ ਕੇ, ਹਾਰ ਪਹਿਨਾ ਅਤੇ ਸ਼ਾਲ ਦੇ ਕੇ ਸ਼ਾਨਦਾਰ ਸੁਆਗਤ ਕਰਦੇ ਹੋਏ ਹਰਲੀਨ ਕੌਰ ਤੇ ਅਮਨਜੋਤ ਕੌਰ ਨੂੰ ਸਨਮਾਨਤ ਕੀਤਾ ਗਿਆ। ਦੋਵਾਂ ਮਹਿਲਾ ਖਿਡਾਰਣਾਂ ਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਦਾ ਸਵਾਗਤ ਕਰਨ ਲਈ ਹਵਾਈ ਅੱਡੇ ‘ਤੇ ਪਹੁੰਚੇ।

ਅਮਨਜੋਤ ਨੇ ਕਿਹਾ ਕਿ ਇਹ ਜਿੱਤ ਤੁਹਾਡੀ ਸਾਰਿਆਂ ਦੀ ਅਤੇ ਪੂਰੇ ਪੰਜਾਬ ਦੀ ਜਿੱਤ ਹੈ। ਮੈਚ ਤੋਂ ਇਕ ਦਿਨ ਪਹਿਲਾਂ ਨੀਂਦ ਨਹੀਂ ਆਈ। ਉਨ੍ਹਾਂ ਨੇ ਕਿਹਾ ਕਿ ਸੈਮੀਫਾਈਨਲ ਤੋਂ ਬਾਅਦ ਸਾਡੇ ‘ਚ ਉਤਸ਼ਾਹ ਸੀ ਅਤੇ ਅਸੀਂ ਵਰਲਡ ਕੱਪ ਜਿੱਤ ਲਿਆ। ਜਿੱਤ ਤੋਂ ਬਾਅਦ ਸਾਨੂੰ ਇੰਨੀ ਖ਼ੁਸ਼ੀ ਸੀ ਕਿ ਕਿਸੇ ਨੂੰ ਨੀਂਦ ਤੱਕ ਨਹੀਂ ਆਈ। ਜਿੱਤ ਦਾ ਸਿਹਰਾ ਅਮਨਜੋਤ ਵੱਲੋਂ ਮਾਪਿਆਂ ਸਮੇਤ ਕੋਚ ਨੂੰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੈਂ ਕੋਚ ਤੋਂ ਬਿਨ੍ਹਾਂ ਅਧੂਰੀ ਹਾਂ। ਅਮਨਜੋਤ ਕੌਰ ਨੇ ਆਪਣੇ ਮਾਤਾ-ਪਿਤਾ ਅਤੇ ਕੋਚ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਤੋਂ ਬਿਨਾਂ ਮੈਂ ਇਥੇ ਤੱਕ ਨਹੀਂ ਪਹੁੰਚ ਸਕਦੀ ਸੀ।

ਹਰਲੀਨ ਦਿਓਲ ਨੇ ਕਿਹਾ ਕਿ ਇਹ ਪਲ ਬਹੁਤ ਵੱਡਾ ਹੈ। ਭਾਰਤੀ ਮਹਿਲਾ ਟੀਮ ਨੇ ਇਤਿਹਾਸ ਰਚਿਆ ਹੈ। ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹਾਂ ਜੋ ਇੰਨਾ ਸ਼ਾਨਦਾਰ ਸਵਾਗਤ ਕੀਤਾ। ਉਨ੍ਹਾਂ ਨੇ ਸੰਦੇਸ਼ ਦਿੱਤਾ ਕਿ ਸਭ ਨੂੰ ਮਿਹਨਤ ਕਰਨੀ ਚਾਹੀਦੀ ਹੈ ਤੇ ਆਪਣੇ ਪੈਸ਼ਨ ਨੂੰ ਫਾਲੋ ਕਰਨਾ ਚਾਹੀਦਾ ਹੈ। ਰੱਬ ਸੁਫ਼ਨੇ ਵਿਖਾਉਂਦਾ ਹੈ ਅਤੇ ਪੂਰੇ ਕਰਵਾਉਂਦਾ ਹੈ।

 

ਇਸ ਮੌਕੇ ਹਰਲੀਨ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਖ਼ਾਸ ਹੈ ਅਤੇ ਬਹੁਤ ਹੀ ਵਧੀਆ ਲੱਗ ਰਿਹਾ ਹੈ ਕਿ ਪੰਜਾਬ ਸਰਕਾਰ ਇਥੇ ਪੰਜਾਬ ਦੀਆਂ ਧੀਆਂ ਦਾ ਸੁਆਗਤ ਕਰਨ ਲਈ ਆਈ ਹੈ। ਹਰਲੀਨ ਨੇ ਕਿਹਾ ਕਿ ਇਹ ਮਹਿਲਾ ਕ੍ਰਿਕਟ ਲਈ ਟਰਨਿੰਗ ਪੁਆਇੰਟ ਹੈ।  ਖਿਡਾਰੀਆਂ ਦੇ ਕਾਫਲੇ ਲਈ ਸੋਧੇ ਹੋਏ ਟਰੈਕਟਰ ਤਿਆਰ ਕੀਤੇ ਗਏ ਹਨ। ਵਾਹਨਾਂ ‘ਤੇ ਉਨ੍ਹਾਂ ਦੇ ਨਾਵਾਂ ਵਾਲੇ ਪੋਸਟਰ ਲਗਾਏ ਗਏ ਹਨ। ਅਮਨਜੋਤ ਕੌਰ ਆਪਣੇ ਪਿਤਾ ਨਾਲ ਗੱਡੀ ਵਿੱਚ ਸਵਾਰ ਹੈ। ਚੰਡੀਗੜ੍ਹ ਏਅਪੋਰਟ ਤੋਂ ਇਹ ਦੋਵੇਂ ਖਿਡਾਰਣਾਂ ਗੱਡੀਆਂ ਦੇ ਕਾਫਲੇ ਚ ਚੰਡੀਗੜ੍ਹ ‘ਚ ਵਿਕਟਰੀ ਪਰੇਡ ਲਈ ਨਿਕਲ ਗਈਆਂ।