Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ ਦੇ ਨਵੇਂ MP ਰਾਜਿੰਦਰ ਗੁਪਤਾ ਦਾ ਸਹੁੰ ਚੁੱਕਣ ਮਗਰੋਂ 'ਐਕਸ਼ਨ ਮੋਡ'

ਪੰਜਾਬ ਦੇ ਨਵੇਂ MP ਰਾਜਿੰਦਰ ਗੁਪਤਾ ਦਾ ਸਹੁੰ ਚੁੱਕਣ ਮਗਰੋਂ ‘ਐਕਸ਼ਨ ਮੋਡ’

 

ਸੰਗਰੂਰ/ਬਰਨਾਲਾ – ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਰਾਜ ਸਭਾ ਮੈਂਬਰ ਪਦਮਸ਼੍ਰੀ ਰਾਜਿੰਦਰ ਗੁਪਤਾ, ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਹੀ ‘ਐਕਸ਼ਨ ਮੋਡ’ ’ਚ ਆ ਗਏ ਹਨ। ਅੱਜ, ਆਪਣੀ ਸੰਸਦੀ ਯਾਤਰਾ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਨੇ ਨਵੀਂ ਦਿੱਲੀ ’ਚ ਕੇਂਦਰੀ ਖੇਤੀਬਾੜੀ ਤੇ ਕਿਸਾਨ ਕਲਿਆਣ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕੀਤੀ। ਇਸ ਉੱਚ-ਪੱਧਰੀ ਮੀਟਿੰਗ ’ਚ ਪੰਜਾਬ ਦੇ ਕਿਸਾਨਾਂ ਨਾਲ ਸਬੰਧਤ ਵੱਖ-ਵੱਖ ਅਹਿਮ ਮੁੱਦਿਆਂ ’ਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਸੰਸਦ ਮੈਂਬਰ ਰਾਜਿੰਦਰ ਗੁਪਤਾ ਨੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਪੰਜਾਬ ਦੇ ਖੇਤੀਬਾੜੀ ਖੇਤਰ ਨੂੰ ਦਰਪੇਸ਼ ਮੌਜੂਦਾ ਚੁਣੌਤੀਆਂ, ਜਿਵੇਂ ਕਿ ਫਸਲੀ ਵਿਭਿੰਨਤਾ ਪਰਾਲੀ ਪ੍ਰਬੰਧਨ ਅਤੇ ਸਰਕਾਰੀ ਖਰੀਦ ਪ੍ਰਕਿਰਿਆਵਾਂ ਦੀਆਂ ਗੁੰਝਲਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਪੇਂਡੂ ਵਿਕਾਸ ਨੂੰ ਗਤੀ ਦੇਣ ਲਈ ਕੇਂਦਰ ਤੋਂ ਜ਼ਰੂਰੀ ਸਹਿਯੋਗ ਅਤੇ ਦਖਲ ਦੀ ਮੰਗ ਕੀਤੀ।

ਬੈਠਕ ਦੇ ਮੁੱਖ ਨੁਕਤੇ :

ਫਸਲੀ ਵਿਭਿੰਨਤਾ : ਪੰਜਾਬ ਨੂੰ ਝੋਨੇ-ਕਣਕ ਦੇ ਰਵਾਇਤੀ ਚੱਕਰ ’ਚੋਂ ਬਾਹਰ ਕੱਢਣ ਅਤੇ ਕਿਸਾਨਾਂ ਨੂੰ ਮੱਕੀ, ਦਾਲਾਂ ਅਤੇ ਬਾਗਬਾਨੀ ਵਰਗੀਆਂ ਵਧੇਰੇ ਲਾਭਕਾਰੀ ਫਸਲਾਂ ਵੱਲ ਲਿਜਾਣ ਲਈ ਕੇਂਦਰ ਪ੍ਰਾਯੋਜਿਤ ਯੋਜਨਾਵਾਂ ਦੀ ਮੰਗ।

ਪਰਾਲੀ ਪ੍ਰਬੰਧਨ : ਫਸਲੀ ਰਹਿੰਦ-ਖੂੰਹਦ (ਪਰਾਲੀ) ਸਾੜਨ ਦੀ ਸਮੱਸਿਆ ਦੇ ਸਥਾਈ ਹੱਲ ਲਈ ਆਧੁਨਿਕ ਮਸ਼ੀਨਰੀ ਅਤੇ ਤਕਨੀਕੀ ਸਹਾਇਤਾ ਲਈ ਹੋਰ ਕੇਂਦਰੀ ਫੰਡ ਦੀ ਲੋੜ ’ਤੇ ਚਰਚਾ।

ਪੇਂਡੂ ਵਿਕਾਸ ਯੋਜਨਾਵਾਂ : ਕੇਂਦਰੀ ਪੇਂਡੂ ਵਿਕਾਸ ਯੋਜਨਾਵਾਂ ਨੂੰ ਪੰਜਾਬ ’ਚ ਤੇਜ਼ੀ ਨਾਲ ਲਾਗੂ ਕਰਨ ਅਤੇ ਪੇਂਡੂ ਨੌਜਵਾਨਾਂ ਲਈ ਹੁਨਰ ਵਿਕਾਸ (Skill Development) ਅਤੇ ਰੋਜ਼ਗਾਰ ਸਿਰਜਣ ’ਤੇ ਜ਼ੋਰ।

ਸਰਕਾਰੀ ਖਰੀਦ ਸੁਧਾਰ : ਇਹ ਯਕੀਨੀ ਬਣਾਉਣਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਘੱਟੋ-ਘੱਟ ਸਮਰਥਨ ਮੁੱਲ ਐੱਮ.ਐੱਸ.ਪੀ. (MSP) ਸਮੇਂ ਸਿਰ ਮਿਲੇ ਅਤੇ ਖਰੀਦ ਪ੍ਰਕਿਰਿਆਵਾਂ ਸੁਚਾਰੂ ਹੋਣ।