ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੀ ਸੈਨਟ ਅਤੇ ਸਿੰਡੀਕੇਟ ਨੂੰ ਭੰਗ ਕਰਨ ਦੇ ਨੋਟੀਫਿਕੇਸ਼ਨ ਨੂੰ ਭਾਵੇਂ ਕੇਂਦਰ ਸਰਕਾਰ ਵਲੋਂ ਰੱਦ ਕਰ ਦਿੱਤਾ ਹੈ ਪਰ ਪੰਜਾਬ ਦੀਆਂ ਕਈ ਜੱਥੇਬੰਦੀਆਂ, ਸਿਆਸੀ ਆਗੂਆਂ ਅਤੇ ਬੁੱਧੀਜੀਵੀਆਂ ਵਲੋਂ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਵਿਖੇ ਵੱਡੇ ਅਤੇ ਮੁੱਖ ਤੌਰ ‘ਤੇ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਯੂਨੀਵਰਸਿਟੀ ਵੱਲੋਂ 10 ਅਤੇ 11 ਨਵੰਬਰ 2025 ਮਤਲਬ ਕਿ 2 ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਯੂਨੀਵਰਸਿਟੀ ਦੇ ਡੀਨ ਦਫ਼ਤਰ ਦੀ ਹਦਾਇਤ ਅਨੁਸਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸਥਿਤ ਸਾਰੇ ਅਧਿਆਪਨ ਵਿਭਾਗਾਂ/ਕੇਂਦਰਾਂ/ਸੰਸਥਾਵਾਂ ਦੇ ਚੇਅਰਪਰਸਨਾਂ/ਡਾਇਰੈਕਟਰਾਂ/ਕੋ-ਆਰਡੀਨੇਟਰਾਂ ਨੂੰ ਇੱਕ ਸੂਚਨਾ ਜਾਰੀ ਕਰਕੇ ਦੱਸਿਆ ਗਿਆ ਕਿ 31 ਅਕਤੂਬਰ, 2025 ਨੂੰ ਜਾਰੀ ਕੀਤਾ ਗਿਆ ਸਰਕੂਲਰ ਨੰਬਰ 11227/DUI/DS ਵਾਪਸ ਲੈ ਕੇ 22 ਦਸੰਬਰ 2025 ਅਤੇ 27 ਜਨਵਰੀ 2026 ਨੂੰ ਪਹਿਲਾਂ ਐਲਾਨੀਆਂ ਗਈਆਂ ਛੁੱਟੀਆਂ ਦੀ ਬਜਾਏ ਹੁਣ 10 ਅਤੇ 11 ਨਵੰਬਰ 2025 ਛੁੱਟੀ ਦਾ ਐਲਾਨ ਕੀਤਾ ਹੈ।

