Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਮੌਕੇ 'ਤੇ ਹੀ 3 ਲੋਕਾਂ ਦੀ ਮੌਤ,...

ਪੰਜਾਬ ‘ਚ ਵਾਪਰਿਆ ਵੱਡਾ ਹਾਦਸਾ, ਮੌਕੇ ‘ਤੇ ਹੀ 3 ਲੋਕਾਂ ਦੀ ਮੌਤ, ਪਿਆ ਚੀਕ-ਚਿਹਾੜਾ

 

 

ਜੈਤੋਂ  : ਇੱਥੋਂ ਕਰੀਬ ਪੰਜ ਕਿਲੋਮੀਟਰ ਦੂਰ ਜੈਤੋ-ਬਠਿੰਡਾ ਮਾਰਗ ’ਤੇ ਸਥਿਤ ਪਿੰਡ ਚੰਦਭਾਨ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਕਾਰ ਸਵਾਰ 2 ਔਰਤਾਂ ਅਤੇ ਇੱਕ 11 ਸਾਲਾ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਦਿਨੇ ਕਰੀਬ 2 ਵਜੇ ਵਾਪਰਿਆ ਅਤੇ ਪਰਿਵਾਰ ਦੇ ਲੋਕ ਕਾਰ ਵਿਚ ਸਵਾਰ ਹੋ ਕੇ ਪਿੰਡ ਚੰਦਭਾਨ ਤੋਂ ਜੈਤੋ ‘ਬਰਾੜ ਪੈਲੇਸ’ ਵਿੱਚ ਇੱਕ ਵਿਆਹ ਦੀ ਰਸਮ ’ਚ ਸ਼ਾਮਲ ਹੋਣ ਆ ਰਹੇ ਸਨ।

ਉਨ੍ਹਾਂ ਦੀ ਕਾਰ ਹਾਲੇ ਪਿੰਡ ਤੋਂ ਤਕਰੀਬਨ ਇੱਕ ਕਿਲੋਮੀਟਰ ਜੈਤੋ ਵੱਲ ਆਈ ਹੀ ਸੀ ਕਿ ਸੜਕ ਕਿਨਾਰੇ ਲੱਗੇ ਸਫ਼ੈਦੇ ਦੇ ਦਰਖ਼ਤਾਂ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ’ਚ ਤਿੰਨ ਜਣੇ ਮੌਕੇ ’ਤੇ ਹੀ ਮਾਰੇ ਗਏ, ਜਦ ਕਿ ਗੰਭੀਰ ਹਾਲਤ ’ਚ 4 ਜਣਿਆਂ ਨੂੰ ਮੌਕੇ ’ਤੇ ਪੁੱਜੀਆਂ ਜੈਤੋ ਦੇ ਸਮਾਜ ਸੇਵੀ ਸੰਗਠਨਾਂ ਦੀਆਂ ਐਂਬੂਲੈਂਸਾਂ ਰਾਹੀਂ ਇੱਥੇ ਸਿਵਲ ਹਸਪਤਾਲ ਲਿਆਂਦਾ ਗਿਆ।

ਸਥਿਤੀ ਦੀ ਨਾਜ਼ੁਕਤਾ ਦੇ ਮੱਦੇਨਜ਼ਰ ਸਟਾਫ਼ ਨਰਸ ਨੇ ਉਨ੍ਹਾਂ ਨੂੰ ਅੱਗੇ ਸਿਵਲ ਹਸਪਤਾਲ ਕੋਟਕਪੂਰਾ ਰੈਫ਼ਰ ਕਰ ਦਿੱਤਾ। ਹਾਦਸੇ ਦੀ ਵਜ੍ਹਾ ਬਾਰੇ ਹਾਲੇ ਪਤਾ ਨਹੀਂ ਲੱਗ ਸਕਿਆ।