Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਰਾਜਾ ਵੜਿੰਗ ਦੇ ਨਵੇਂ ਵਿਵਾਦ 'ਤੇ CM ਮਾਨ ਦਾ ਵੱਡਾ ਬਿਆਨ, ਕਿਹਾ-ਹੁਣ...

ਰਾਜਾ ਵੜਿੰਗ ਦੇ ਨਵੇਂ ਵਿਵਾਦ ‘ਤੇ CM ਮਾਨ ਦਾ ਵੱਡਾ ਬਿਆਨ, ਕਿਹਾ-ਹੁਣ ਤਾਂ ਸਰਕਾਰੀ ਪਾਗਲਖਾਨਾ ਖੋਲ੍ਹਣਾ ਪੈਣਾ

 

ਸੰਗਰੂਰ – ਨਵੇਂ ਵਿਵਾਦ ਵਿਚ ਫਸੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੇ ਮਾਮਲੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ। ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰ ਦੇ ਆਗੂਆਂ ’ਤੇ ਤਿੱਖਾ ਹਮਲਾ ਬੋਲਦੇ ਕਿਹਾ ਕਿ ਪੰਜਾਬ ਵਿੱਚ ਸਾਨੂੰ ਹੁਣ ਸਰਕਾਰੀ ਪਾਗਲਖਾਨੇ ਖੋਲ੍ਹਣੇ ਪੈਣਗੇ ਕਿਉਂਕਿ ਵਿਰੋਧੀ ਪਾਰਟੀਆਂ ਦੇ ਨੇਤਾ ਬਦਸਲੂਕੀ ਕਰ ਰਹੇ ਹਨ ਅਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

 

ਉਨ੍ਹਾਂ ਕਿਹਾ ਕਿ ਕੀ ਕਰੀਏ ਇਨ੍ਹਾਂ ਦਾ, ਮੇਰੇ 32 ਦੰਦ ਹਨ। ਮੈਂ ਜਦੋਂ ਕੁਝ ਗੱਲਾਂ ਕਹਿ ਦਿੰਦਾ ਹਾਂ ਉਹ ਬਾਅਦ ਵਿਚ ਸੱਚੀਆਂ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਜਦੋਂ ਨਵੀਂ ਸਰਕਾਰ ਬਣੀ ਸੀ ਤਾਂ ਇਹ ਤੋੜਨ ਲੱਗੇ ਸਨ ਤਾਂ ਉਸ ਸਮੇਂ ਮੇਰੇ ਮੂੰਹ ਵਿਚੋਂ ਨਿਕਲਿਆ ਸੀ ਕਿ 2025-26 ਦੇ ਨੇੜੇ ਜਾ ਕੇ ਇਹ ਸਾਰੇ ਪਾਗਲ ਹੋ ਜਾਣਗੇ ਅਤੇ ਹੁਣ ਪਾਗਲ ਤਾਂ ਇਹ ਹੋ ਗਏ ਹਨ।  ਮੈਨੂੰ ਲੱਗਦਾ ਹੈ ਕਿ ਜਿਹੜੇ ਹਿਸਾਬ ਨਾਲ ਬਿਆਨ ਦੇ ਰਹੇ ਹਨ, ਨਵਾਂ ਖ਼ਰਚਾ ਕਰਵਾਉਣਗੇ। ਸਰਕਾਰੀ ਪਾਗਲਖਾਨਾ ਬਣਾਉਣਾ ਪਵੇਗਾ। ਕੁਝ ਕਹਿਣਗੇ ਕਿ ਰੋਹਤਕ ਭੇਜ ਦਿਓ ਪਰ ਰੋਹਤਕ ਵਾਲੇ ਵੀ ਕਿਉਂ ਰੱਖਣਗੇ। ਉਹ ਕਹਿਣਗੇ ਕਿ ਤੁਸੀਂ ਕਮਲੇ ਕੀਤੇ ਹਨ ਤਾਂ ਆਪ ਹੀ ਸਾਂਭੋ ਤੁਸੀਂ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਇਹ ਹੁਣ ਨਾਰਮਲ ਦਿਮਾਗ ਵਾਲੇ ਨਹੀਂ ਰਹੇ, ਪੂਰੇ ਪਾਗਲ ਹੋ ਗਏ ਹਨ। ਮਾਨ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਰਾਜਾ ਵੜਿੰਗ ਤਾਂ ਲੱਗਦਾ ਹੈ ਨਵਜੋਤ ਸਿੱਧੂ ਦਾ ਟੂਣਾ ਟੱਪ ਗਏ ਹਨ, ਇਸ ਲਈ ਰੋਜ਼ ਨਵੇਂ ਪੰਗੇ ਪਾ ਰਿਹਾ ਹੈ।

 

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਧੂਰੀ ਤੋਂ ਅੱਜ ਮੁੱਖ ਤੀਰਥ ਯਾਤਰਾ ਤਹਿਤ ਜਥੇ ਨੂੰ ਰਵਾਨਾ ਕਰਨ ਲਈ ਪੁੱਜੇ ਸਨ। ਸ਼ਰਧਾਲੂਆਂ ਨੂੰ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ, ਭਗਵਾਨ ਵਾਲਮੀਕਿ ਤੀਰਥ ਅਸਥਾਨ, ਜਲ੍ਹਿਆਂਵਾਲਾ ਬਾਗ਼, ਮਿਊਜ਼ੀਅਮ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੇੜਲੇ ਹੋਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ।