Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ ਪੁਲਸ ਦੇ ASI ਨੂੰ ਲੱਗੀ ਗੋਲੀ, ਰੇਡ ਦੌਰਾਨ ਨਸ਼ਾ ਤਸਕਰ ਨੇ...

ਪੰਜਾਬ ਪੁਲਸ ਦੇ ASI ਨੂੰ ਲੱਗੀ ਗੋਲੀ, ਰੇਡ ਦੌਰਾਨ ਨਸ਼ਾ ਤਸਕਰ ਨੇ ਕੀਤੀ ਫਾਇਰਿੰਗ

 

ਫਿਰੋਜ਼ਪੁਰ: ਨਸ਼ਾ ਤਸਕਰ ਨੂੰ ਫੜ੍ਹਨ ਗਏ ਏ. ਐੱਸ. ਆਈ. ਦੇ ਗੋਲੀ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਪਤਾ ਲੱਗਾ ਹੈ ਕਿ ਉਕਤ ਨਸ਼ਾ ਤਸਕਰ ਨੇ ਏ. ਐੱਸ. ਆਈ. ਦੀ ਪਿਸਤੌਲ ਖੋਹ ਕੇ ਅਤੇ ਉਸ ਨੂੰ ਗੋਲੀ ਮਾਰ ਦਿੱਤੀ। ਫਿਲਹਾਲ ਜ਼ਖਮੀ ਹੋਏ ਏ. ਐੱਸ. ਆਈ. ਨੂੰ ਨਿੱਜੀ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਫਿਰੋਜ਼ਪੁਰ ਪੁਲਸ ਨੂੰ ਨਸ਼ਾ ਵੇਚਣ ਵਾਲੇ ਦੀ ਗੁਪਤ ਸੂਚਨਾ ਮਿਲੀ ਸੀ। ਜਦੋਂ ਪੁਲਸ ਪਾਰਟੀ ਉੱਥੇ ਗਈ ਤਾਂ ਨਸ਼ਾ ਤਸਕਰ ਨੇ ਏ. ਐੱਸ. ਆਈ. ਬਲਵੰਤ ਸਿੰਘ ਦੀ ਪਿਸਤੌਲ ਖੋਹ ਲਈ ਅਤੇ ਉਸ ‘ਤੇ ਹੀ ਗੋਲੀ ਚਲਾ ਦਿੱਤੀ, ਜਿਸ ਕਾਰਨ ਏ. ਐੱਸ. ਆਈ. ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ।

ਏ. ਪੀ. ਡੀ. ਮਨਜੀਤ ਸਿੰਘ ਨੇ ਦੱਸਿਆ ਕਿ ਉਕਤ ਨਸ਼ਾ ਤਸਕਰ ਮੌਕੇ ਤੋਂ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਉਸ ‘ਤੇ ਪਹਿਲਾਂ ਵੀ ਨਸ਼ੇ ਦੇ ਕਈ ਮਾਮਲੇ ਦਰਜ ਹਨ ਅਤੇ ਪੁਲਸ ਵਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ।